ਸ਼ਰਧਾਲੂਆਂ ਨੂੰ ਮਹਾਕੁੰਭ ਲਿਜਾ ਰਹੀ ਬੱਸ ਨੂੰ ਅੱਗ ਲੱਗੀ, ਇਕ ਹਲਾਕ
11:42 PM Jan 14, 2025 IST
ਮਥੁਰਾ, 14 ਜਨਵਰੀ
ਮਹਾਕੁੰਭ ਲਈ ਤਿਲੰਗਾਨਾ ਤੋਂ ਪ੍ਰਯਾਗਰਾਜ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਨਿੱਜੀ ਬੱਸ ’ਚ ਅੱਗ ਲੱਗਣ ਕਾਰਨ ਅੱਜ ਬਜ਼ੁਰਗ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਜੋ ਵਰਿੰਦਾਵਨ ’ਚ ਸੈਲਾਨੀ ਸੁਵਿਧਾ ਕੇਂਦਰ ਦੀ ਪਾਰਕਿੰਗ ’ਚ ਖੜ੍ਹੀ ਸੀ। ਏਐੱਸਪੀ (ਸ਼ਹਿਰੀ) ਅਰਵਿੰਦ ਕੁਮਾਰ ਨੇ ਦੱਸਿਆ ਕਿ ਬੱਸ ’ਚ 50 ਦੇ ਕਰੀਬ ਸ਼ਰਧਾਲੂ ਸਵਾਰ ਸਨ ਅਤੇ ਉਹ ਅੱਜ ਸ਼ਾਮ ਵਰਿੰਦਾਵਨ ਸੈਲਾਨੀ ਕੇਂਦਰ ਪੁੱਜੇ ਸਨ। ਇਨ੍ਹਾਂ ਸ਼ਰਧਾਲੂਆਂ ਨੇ ਅੱਜ ਰਾਤ ਮਹਾਕੁੰਭ ’ਚ ਇਸ਼ਨਾਨ ਕਰਨ ਲਈ ਪ੍ਰਯਾਗਰਾਜ ਜਾਣਾ ਸੀ। ਇਸੇ ਦੌਰਾਨ ਅਚਾਨਕ ਬੱਸ ’ਚੋਂ ਚੰਗਿਆੜੇ ਨਿਕਲੇ ਤੇ ਥੋੜ੍ਹੀ ਦੇਰ ਵਿੱਚ ਹੀ ਅੱਗ ਭਾਂਬੜ ਬਣ ਗਈ। ਸੂਚਨਾ ਮਿਲਣ ’ਤੇ ਪੁਲੀਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ। ਇਸੇ ਦੌਰਾਨ ਧਰੁਪਤੀ ਨਾਂ ਦੇ ਬਜ਼ੁਰਗ ਸ਼ਰਧਾਲੂ ਦੇ ਬੱਸ ਅੰਦਰ ਰਹਿਣ ਕਾਰਨ ਉਸ ਦੀ ਮੌਤ ਹੋ ਗਈ। -ਪੀਟੀਆਈ
Advertisement
Advertisement