ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸ ਹਾਦਸਾ: ਹਵਾਈ ਸੈਨਾ ਦਾ ਜਹਾਜ਼ 25 ਲਾਸ਼ਾਂ ਲੈ ਕੇ ਭਾਰਤ ਪੁੱਜਾ

07:31 AM Aug 25, 2024 IST
ਨੇਪਾਲ ਸੜਕ ਹਾਦਸੇ ’ਚ ਮਾਰੇ ਗਏ ਲੋਕਾਂ ਦੀਆਂ ਦੇਹਾਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵਿੱਚੋਂ ਐਂਬੂਲੈਂਸ ’ਚ ਰੱਖਦੇ ਹੋਏ ਮੁਲਾਜ਼ਮ। -ਫੋਟੋ: ਏਐੱਨਆਈ

ਜਲਗਾਓਂ/ਕਾਠਮੰਡੂ/ਮਹਾਰਾਜਗੰਜ, 24 ਅਗਸਤ
ਭਾਰਤੀ ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਨੇਪਾਲ ’ਚ ਲੰਘੇ ਦਿਨ ਦਰਿਆ ’ਚ ਬੱਸ ਡਿੱਗਣ ਕਾਰਨ ਮਾਰੇ 25 ਭਾਰਤੀ ਯਾਤਰੀਆਂ ਦੀਆਂ ਲਾਸ਼ਾਂ ਤੇ ਹਾਦਸੇ ’ਚ ਬਚੇ 10 ਹੋਰਨਾਂ ਨੂੰ ਲੈ ਕੇ ਅੱਜ ਜਲਗਾਓਂ (ਮਹਾਰਾਸ਼ਟਰ) ਪਹੁੰਚਿਆ। ਜਦਕਿ ਵਾਹਨ ਦੇ ਡਰਾਈਵਰ ਅਤੇ ਕਲੀਨਰ ਦੀਆਂ ਲਾਸ਼ਾਂ ਅਤੇ ਹਾਦਸੇ ’ਚ ਬਚੇ 48 ਹੋਰ ਵਿਅਕਤੀਆਂ ਨੂੰ ਸੜਕ ਰਸਤੇ ਅੱਜ ਸ਼ਾਮ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਗੋਰਖਪੁਰ ਲਿਜਾਇਆ ਜਾਵੇਗਾ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਤੋਂ 10 ਰੋਜ਼ਾ ਦੌਰੇ ’ਤੇ ਨੇਪਾਲ ਗਏ ਯਾਤਰੀਆਂ ਦੀ ਬੱਸ ਮਰਸਯਾਂਗਦੀ ਦਰਿਆ ’ਚ ਡਿੱਗਣ ਕਾਰਨ ਘੱਟ-ਘੱਟ 27 ਵਿਅਕਤੀ ਮਾਰੇ ਗਏ ਅਤੇ 16 ਜ਼ਖਮੀ ਹੋਏ ਸਨ। ਇਹ ਸਾਰੇ ਮ੍ਰਿਤਕ ਤੇ ਜ਼ਖ਼ਮੀ ਤਿੰਨ ਬੱਸਾਂ ਰਾਹੀਂ ਨੇਪਾਲ ਗਏ 104 ਯਾਤਰੀਆਂ ਦੇ ਜਥੇ ਦਾ ਹਿੱਸਾ ਸਨ। ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
ਨੇਪਾਲ ’ਚ ਭਾਰਤੀ ਸਫ਼ਾਰਤਖ਼ਾਨੇ ਦੇ ਸੂਤਰਾਂ ਨੇ ਕਿਹਾ ਕਿ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਅਤੇ ਬਚੇ ਹੋਏ ਵਿਅਕਤੀਆਂ ਨੂੰ ਵਾਪਸ ਲਿਜਾਣ ਲਈ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਅਤੇ ਭੂਸਾਵਲ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਸੰਜੈ ਸਵਕਾਰੇ ਅੱਜ ਸਵੇਰੇ ਉਡਾਣ ਰਾਹੀਂ ਕਾਠਮੰੰਡੂ ਪਹੁੰਚੇ ਜਦਕਿ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਸਿੱਧਾ ਭਰਤਪੁਰ ਪਹੁੰਚਿਆ ਜੋ ਕਿ ਇੱਥੋਂ ਲਗਪਗ 170 ਕਿਲੋੋਮੀਟਰ ਦੂਰ ਹੈ। ਸੂਤਰਾਂ ਮੁਤਾਬਕ, ‘‘ਮੰਤਰੀ ਰਕਸ਼ਾ ਖੜਸੇ ਨੇ ਇੱਥੇ ਕਾਠਮੰਡੂ ਦੇ ਹਸਪਤਾਲ ’ਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਤੇ ਫਿਰ ਘਰੇਲੂ ਉਡਾਣ ਰਾਹੀਂ ਭਰਤਪੁਰ ਗਏ। ਭਾਰਤੀ ਹਵਾਈ ਸੈਨਾ ਦਾ ਜਹਾਜ਼ ਖੜਸੇ, 25 ਲਾਸ਼ਾਂ ਅਤੇ ਹਾਦਸੇ ’ਚ ਬਚੇ 10 ਹੋਰਨਾਂ ਨੂੰ ਲੈ ਕੇ ਭਾਰਤਪੁਰ ਤੋਂ ਭਾਰਤ ਰਵਾਨਾ ਹੋ ਗਿਆ।’’ ਰਕਸ਼ਾ ਖੜਸੇ ਵੱਲੋਂ ਤ੍ਰਿਭੂਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ’ਚ ਜ਼ਖਮੀਆਂ ਨਾਲ ਮੁਲਾਕਾਤ ਕਰਨ ਮੌਕੇ ਨੇਪਾਲ ਦੇ ਗ੍ਰਹਿ ਮੰਤਰੀ ਰਾਮੇਸ਼ ਲੇਖਕ ਵੀ ਉਨ੍ਹਾਂ ਦੇ ਨਾਲ ਸਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਕੌਮੀ ਰਾਹਤ ਫੰੰਡ ਵਿੱਚੋਂ 2-2 ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਦਫ਼ਤਰ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਗ੍ਰਹਿ ਮੰਤਰਾਲੇੇ ਦੀ ਤਰਜਮਾਨ ਨਾਰਾਇਣ ਪ੍ਰਸਾਦ ਭੱਟਾਰਾਈ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮ੍ਰਿਤਕ 27 ਭਾਰਤੀਆਂ ਦੀਆਂ ਲਾਸ਼ਾਂ ਦਾ ਅੱਜ ਸਵੇਰੇ ਨੇਪਾਲ ਦੇ ਬਾਗਮਤੀ ਸੂਬੇ ’ਚ ਚਿਟਵਾਨ ਜ਼ਿਲ੍ਹੇ ਦੇ ਭਰਤਪੁਰ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। -ਪੀਟੀਆਈ

Advertisement

Advertisement
Advertisement