ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਣਿਆਂ ਵਿੱਚ ਨਫ਼ਰੀ ਦੀ ਘਾਟ ਕਾਰਨ ਮੁਲਾਜ਼ਮਾਂ ’ਤੇ ਵਾਧੂ ਡਿਊਟੀ ਦਾ ਬੋਝ

08:01 AM Aug 23, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਪੰਜਾਬ ਭਰ ਦੇ ਪੁਲੀਸ ਥਾਣਿਆਂ ਵਿੱਚ ਨਫ਼ਰੀ ਦੀ ਘਾਟ ਹੈ। ਅਜਿਹੇ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਤੇ ਅਫ਼ਸਰ ਵਾਧੂ ਡਿਊਟੀ ਦੇ ਭਾਰ ਕਾਰਨ ਮਾਨਸਿਕ ਪੀੜਾ ਹੰਢਾ ਰਹੇ ਹਨ। ਇਥੇ ਇੱਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜ਼ਿਲ੍ਹੇ ’ਚ ਮਨਜ਼ੂਰਸ਼ੁਦਾ ਨਫ਼ਰੀ ਤੋਂ ਤਕਰੀਬਨ 350 ਪੁਲੀਸ ਮੁਲਾਜ਼ਮ ਘੱਟ ਹਨ। ਕੁਝ ਕਰਮਚਾਰੀ ਕੰਮ ਦੇ ਵੱਧ ਬੋਝ ਕਾਰਨ ਛੁੱਟੀ ਲੈਣ ਤੋਂ ਵੀ ਅਸਮਰੱਥ ਹਨ।
ਨਸ਼ਿਆਂ ਖ਼ਿਲਾਫ਼ ਰੈਗੂਲਰ ਏਐੱਸਆਈ ਹੀ ਜਾਂਚ ਕਰ ਸਕਦਾ ਹੈ ਪਰ ਜ਼ਿਲ੍ਹੇ ’ਚ 60 ਰੈਗੂਲਰ ਏਐੱਸਆਈ ਹਨ ਜਦਕਿ 14 ਥਾਣੇ, ਕਰੀਬ ਪੰਜ ਪੁਲੀਸ ਚੌਕੀਆਂ ਤੋਂ ਇਲਾਵਾ ਸੀਆਈਏ ਸਟਾਫ, ਡਰੱਗ ਸੈੱਲ ਤੇ ਹੋਰ ਅਪਰਾਧਿਕ ਵਿੰਗ ਹਨ। ਕਰੀਬ ਦਰਜਨ ਥਾਣੇਦਾਰ ਤਾਂ ਰੋਜ਼ਾਨਾ ਹਾਈ ਕੋਰਟ ਵਿੱਚ ਹੀ ਪੇਸ਼ੀਆਂ ’ਤੇ ਜਾਂਦੇ ਹਨ। ਇੰਨਾ ਹੀ ਨਹੀਂ ਵੀਆਈਪੀ ਡਿਊਟੀ ਲਈ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ।
ਪੰਜਾਬ ਪੁਲੀਸ ਜਵਾਨਾਂ ਦਾ ਬੇਵਕਤੀ ਖਾਣਾ-ਪੀਣਾ, ਬੇਵਕਤੀ ਸੌਣਾ ਵੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਇਹੋ ਕਾਰਨ ਹੈ ਕਿ ਪੁਲੀਸ ਮੁਲਾਜ਼ਮਾਂ ਦੀ ਤਣਾਅ ਵਿੱਚ ਰਹਿੰਦਿਆਂ ਸਿਹਤ ਖ਼ਰਾਬ ਹੋ ਰਹੀ ਹੈ। ਵਾਧੂ ਡਿਊਟੀ ਦੀ ਮਾਰ ਹੇਠ ਮਹਿਲਾ ਪੁਲੀਸ ਮੁਲਾਜ਼ਮ ਵੀ ਬਰਾਬਰ ਦੀ ਪੀੜਾ ਭੋਗ ਰਹੀਆਂ ਹਨ। ਥਾਣਿਆਂ ਅੰਦਰ ਪੁਲੀਸ ਨਫ਼ਰੀ ਦੀ ਵਿਆਪਕ ਘਾਟ ਕਾਰਨ ਥਾਣਾ ਮੁਖੀ ਨੂੰ 24 ਘੰਟੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਪੁਲੀਸ 1861 ਵਿੱਚ ਹੋਂਦ ’ਚ ਆਈ ਸੀ। ਮੌਜੂਦਾ ਸਮੇਂ ਰਾਜਨੀਤਕ ਦਬਾਅ ਅਤੇ ਮਾਨਸਿਕ ਤਣਾਅ ਤੋਂ ਪੀੜਤ ਪੁਲੀਸ ਆਪਣਾ ਗੁਆਚਿਆ ਸਵੈਮਾਣ ਤਲਾਸ਼ਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਰਾਜਨੀਤਕ ਦਬਾਅ ਕਿਸੇ ਤੋਂ ਲੁਕਿਆ ਨਹੀਂ ਹੈ। ਸਿਆਸੀ ਆਗੂ ਥਾਣਿਆਂ ਦਾ ਕੰਮ ਆਪਣੀ ਮਰਜ਼ੀ ਮੁਤਾਬਕ ਕਰਵਾਉਣ ਲਈ ਆਪਣੀ ਇੱਛਾ ਅਨੁਸਾਰ ਥਾਣੇ ਅਤੇ ਚੌਕੀਆਂ ਦੇ ਮੁਖੀ ਲਗਵਾਉਂਦੇ ਹਨ। ਸਿਆਸੀ ਆਗੂਆਂ ਦੀਆਂ ਹਦਾਇਤਾਂ ਪੁਲੀਸ ਦੀ ਡਿਊਟੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਕੋਈ ਮੁਲਾਜ਼ਮ ਜਾਂ ਅਧਿਕਾਰੀ ਲੀਡਰਾਂ ਦੇ ਆਖੇ ਤੋਂ ਸਿਰ ਫ਼ੇਰਦਾ ਹੈ ਤਾਂ ਉਸ ਨਾਲ ਜੋ ਬੀਤਦੀ ਹੈ ਉਹ ਖੁਦ ਹੀ ਜਾਣਦਾ ਹੈ। ਕਥਿਤ ਸਿਆਸੀ ਦਬਾਅ ਹੇਠ ਕੰਮ ਕਰਨਾ ਪੁਲੀਸ ਦੀ ਕਾਰਜਪ੍ਰਣਾਲੀ ਦਾ ਹਿੱਸਾ ਬਣ ਚੁੱਕਾ ਹੈ। ਇਸ ਕਾਰਨ ਪੰਜਾਬ ਪੁਲੀਸ ਦੇ ਅਕਸ ਨੂੰ ਬਹੁਤ ਢਾਹ ਲੱਗ ਰਹੀ ਹੈ। ਇਸੇ ਕਾਰਨ ਪੁਲੀਸ ਦਾ ਅਮਨ ਪਸੰਦ ਲੋਕਾਂ ਵਿੱਚੋਂ ਭਰੋਸਾ ਅਤੇ ਅਪਰਾਧੀ ਅਨਸਰਾਂ ’ਚੋਂ ਭੈਅ ਗੁਆਉਂਦੀ ਜਾ ਰਹੀ ਹੈ।

Advertisement

ਪੁਲੀਸ ਥਾਣਿਆਂ ਵਿਚ ਨਫ਼ਰੀ ਦੀ ਘਾਟ ਹੈ: ਅਧਿਕਾਰੀ

ਮੋਗਾ ਦੇ ਐੱਸਪੀ (ਆਈ) ਡਾ. ਬਾਲ ਕ੍ਰਿਸਨ ਨੇ ਨਫ਼ਰੀ ਦੀ ਘਾਟ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਲੋੜ ਵੇਲੇ ਹੋਰਨਾਂ ਥਾਣਿਆਂ ਜਾਂ ਨੇੜਲੇ ਜ਼ਿਲ੍ਹਿਆਂ ਵਿਚੋਂ ਫੋਰਸ ਦਾ ਅਦਾਨ-ਪ੍ਰਦਾਨ ਹੋ ਜਾਂਦਾ ਹੈ।

Advertisement
Advertisement