ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਸਟ ਦਰਜਾਬੰਦੀ ਵਿੱਚ ਬੁਮਰਾਹ ਮੁੜ ਸਿਖ਼ਰ ’ਤੇ

06:26 AM Nov 28, 2024 IST

ਦੁਬਈ, 27 ਨਵੰਬਰ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਸਦਕਾ ਕਾਗਿਸੋ ਰਬਾਡਾ ਅਤੇ ਜੋਸ਼ ਹੇਜ਼ਲਵੁੱਡ ਨੂੰ ਪਛਾੜਦਿਆਂ ਅੱਜ ਆਈਸੀਸੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਮੁੜ ਸਿਖਰ ’ਤੇ ਪਹੁੰਚ ਗਿਆ ਹੈ। ਕਾਰਜਕਾਰੀ ਕਪਤਾਨ ਬੁਮਰਾਹ ਨੇ ਮੈਚ ਵਿੱਚ 72 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਲਈ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਰਥ ਟੈਸਟ ਤੋਂ ਪਹਿਲਾਂ ਬੁਮਰਾਹ ਗੇਂਦਬਾਜ਼ੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਸੀ। ਹੁਣ ਉਹ ਦੱਖਣੀ ਅਫਰੀਕਾ ਦੇ ਰਬਾਡਾ (872 ਅੰਕ) ਅਤੇ ਆਸਟਰੇਲੀਆ ਦੇ ਹੇਜ਼ਲਵੁੱਡ (860 ਅੰਕ) ਨੂੰ ਪਿੱਛੇ ਛੱਡ ਕੇ ਕਰੀਅਰ ਦੇ ਸਰਬੋਤਮ 883 ਰੈਂਕਿੰਗ ਅੰਕਾਂ ’ਤੇ ਪਹੁੰਚ ਗਿਆ ਹੈ। ਬੁਮਰਾਹ ਦੇ ਸਾਥੀ ਮੁਹੰਮਦ ਸਿਰਾਜ ਨੇ ਪਰਥ ਟੈਸਟ ’ਚ ਪੰਜ ਵਿਕਟਾਂ ਲਈਆਂ, ਜਿਸ ਸਦਕਾ ਉਹ ਵੀ ਤਿੰਨ ਸਥਾਨਾਂ ਉਪਰ 25ਵੇਂ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ

Advertisement

ਬੱਲੇਬਾਜ਼ਾਂ ਵਿੱਚ ਜੈਸਵਾਲ ਦੂਜੇ ਸਥਾਨ ’ਤੇ ਪਹੁੰਚਿਆ

ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ’ਚ 161 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲਾ ਯਸ਼ਸਵੀ ਜੈਸਵਾਲ ਆਪਣੇ ਕਰੀਅਰ ਦੇ ਸਰਬੋਤਮ 825 ਅੰਕਾਂ ਦੀ ਮਦਦ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਇੰਗਲੈਂਡ ਦੇ ਜੋਅ ਰੂਟ (903 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਵਿਰਾਟ ਕੋਹਲੀ ਵੀ 30ਵਾਂ ਟੈਸਟ ਸੈਂਕੜਾ ਜੜਨ ਤੋਂ ਬਾਅਦ ਨੌਂ ਸਥਾਨ ਉੱਪਰ 13ਵੇਂ ਸਥਾਨ ’ਤੇ ਆ ਗਿਆ ਹੈ। ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 736 ਅੰਕਾਂ ਨਾਲ ਛੇਵੇਂ ਸਥਾਨ ’ਤੇ ਕਾਇਮ ਹੈ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਪਰਥ ਟੈਸਟ ’ਚ ਆਸਟਰੇਲੀਆ ਖ਼ਿਲਾਫ਼ ਨਹੀਂ ਖੇਡੇ ਪਰ ਉਨ੍ਹਾਂ ਦੀ ਜੋੜੀ ਟੈਸਟ ਹਰਫਨਮੌਲਾ ਰੈਂਕਿੰਗ ’ਚ ਸਿਖਰ ’ਤੇ ਕਾਇਮ ਹੈ। -ਪੀਟੀਆਈ

Advertisement
Advertisement