ਬਜਟ ਕਿਸਾਨਾਂ ਦੀਆਂ ਅਹਿਮ ਮੰਗਾਂ ਨੂੰ ਪੂਰਾ ਕਰਨ ’ਚ ਨਾਕਾਮ: ਟਿਕੈਤ
06:45 AM Jul 24, 2024 IST
ਨਵੀਂ ਦਿੱਲੀ:
Advertisement
ਖੇਤੀ ਸੈਕਟਰ ਨੇ ਕੇਂਦਰੀ ਬਜਟ ਬਾਰੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਹੈ। ਮਾਹਿਰਾਂ ਨੇ ਜਿੱਥੇ ਬਜਟ ਵਿਚ ਖੇਤੀ ਸੈਕਟਰ ’ਚ ਖੋਜ ਵੱਲ ਧਿਆਨ ਕੇਂਦਰਤ ਕਰਨ ਦੀ ਸ਼ਲਾਘਾ ਕੀਤੀ ਹੈ, ਉਥੇ ਕੁਝ ਕਿਸਾਨ ਆਗੂਆਂ ਨੇ ਨਿਰਾਸ਼ਾ ਜਤਾਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਬਜਟ ਵਿਚ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਕਿਉਂਕਿ ਇਹ ਅੰਨਦਾਤਿਆਂ ਦੀਆਂ ਅਹਿਮ ਮੰਗਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਿਹਾ ਹੈ। ਟਿਕੈਤ ਨੇ ਬਜਟ ਵਿਚ ‘ਵਾਤਾਵਰਨ ਤਬਦੀਲੀ ਦੇ ਨਾਂ ’ਤੇ ਪ੍ਰਾਈਵੇਟ ਸੈਕਟਰ ਨੂੰ ਖੇਤੀ-ਖੋਜ ਲਈ ਫੰਡ ਮੁਹੱਈਆ ਕੀਤੇ ਜਾਣ ਤੇ ਵਿਦੇਸ਼ੀ ਲੌਬੀਕਾਰ ਸਮੂਹਾਂ ਤੇ ਵੱਡੇ ਕਾਰਪੋਰੇਟਰਾਂ ਵੱਲੋਂ ਆਪਣਾ ਏਜੰਡਾ ਧੱਕਣ’ ਬਾਰੇ ਫ਼ਿਕਰ ਜਤਾਇਆ। -ਪੀਟੀਆਈ
Advertisement
Advertisement