ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਤੰਤਰ ਦੀ ਮਜ਼ਬੂਤੀ ਲਈ ਬਸਪਾ ਦੀ ਜਿੱਤ ਜ਼ਰੂਰੀ: ਛੜਬੜ

07:32 AM May 23, 2024 IST
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਛੜਬੜ। -ਫੋਟੋ: ਮਿੱਠਾ

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 22 ਮਈ
ਲੋਕ ਸਭਾ ਹਲਕਾ ਪਟਿਆਲਾ ਤੋਂ ਬਸਪਾ ਦੇ ਉਮੀਦਵਾਰ ਜਗਜੀਤ ਸਿੰਘ ਛੜਬੜ ਵੱਲੋਂ ਹਲਕਾ ਰਾਜਪੁਰਾ ਦੇ ਪਿੰਡ ਪਿਲਖਣੀ, ਬਖਸ਼ੀਵਾਲਾ, ਉਕਸੀ ਜੱਟਾਂ ਤੇ ਭਤੇੜੀ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਵਿਚ ਨਾ ਸਿਰਫ਼ ਚੋਣਾਂ ਸਬੰਧੀ ਰਣਨੀਤੀ ਬਣਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਛੜਬੜ ਨੇ ਕਿਹਾ ਕਿ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੇ ਦੇਸ਼ ਵਿੱਚ ਬਸਪਾ ਦੀ ਜਿੱਤ ਯਕੀਨੀ ਬਣਾਈ ਜਾਣੇ। ਭਾਜਪਾ ਦੇ ਰਾਜ ਨੂੰ ਖਤਮ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਲੋਕਤੰਤਰ ਬਚਾਉਣ ਲਈ ਬਸਪਾ ਦੀ ਜਿੱਤ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਉਨ੍ਹਾਂ ਆਪਣੇ ਲਈ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪਟਿਆਲਾ ਸਕੱਤਰ ਸੁਖਵੰਤ ਸਿੰਘ, ਵਿਧਾਨ ਸਭਾ ਰਾਜਪੁਰਾ ਦੇ ਇੰਚਾਰਜ ਰਾਜਿੰਦਰ ਸਿੰਘ ਚਪੜ, ਵਿਧਾਨ ਸਭਾ ਦੇ ਪ੍ਰਧਾਨ ਬ੍ਰਿਜ ਲਾਲ ਸਿੰਘ, ਸੀਨੀਅਰ ਬਸਪਾ ਆਗੂ ਹਰਬੰਸ ਸਿੰਘ ਉਗਾਣੀ, ਮਨਪ੍ਰੀਤ ਉਕਸੀ ਜੱਟਾਂ, ਪ੍ਰਸ਼ੋਤਮ ਸਿੰਘ, ਸੁਸ਼ੀਲ ਕੁਮਾਰ ਘਾਰੂ ਤੇ ਭਾਗ ਸਿੰਘ ਪਿਲਖਣੀ ਆਦਿ ਵਰਕਰ ਤੇ ਪਤਵੰਤ ਹਾਜ਼ਰ ਸਨ।

Advertisement

Advertisement
Advertisement