For the best experience, open
https://m.punjabitribuneonline.com
on your mobile browser.
Advertisement

ਦੋਆਬੇ ਵਿੱਚ ਕੰਮ ਨਾ ਆਈ ਬਸਪਾ ਦੀ ਦਹਾੜ

10:08 AM Jun 05, 2024 IST
ਦੋਆਬੇ ਵਿੱਚ ਕੰਮ ਨਾ ਆਈ ਬਸਪਾ ਦੀ ਦਹਾੜ
Advertisement

ਸੁਰਜੀਤ ਮਜਾਰੀ
ਬੰਗਾ, 4 ਜੂਨ
ਬਹੁਜਨ ਸਮਾਜ ਪਾਰਟੀ ਦੀ ਇਸ ਵਾਰ ਦੇਸ਼ ਦੀ ਸੱਤਾ ’ਚ ਹਿੱਸੇਦਾਰੀ ਪਾਉਣ ਅਤੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਭਾਰੀ ਜਿੱਤ ਦੀ ਮਾਰੀ ਦਹਾੜ ਅਜਾਈਂ ਗਈ। ਦੋਆਬੇ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਸੂਬਾ ਮੁਖੀ ਜਸਵੀਰ ਸਿੰਘ ਗੜ੍ਹੀ ਖੁਦ ਪੰਜਵੇਂ ਸਥਾਨ ’ਤੇ ਆਏ। ਬਸਪਾ ਵੱਲੋਂ ਦੋਆਬੇ ਅੰਦਰ ਹੁਸ਼ਿਆਰਪੁਰ ਤੇ ਜਲੰਧਰ ਵਿੱਚ ਵੀ ਵੱਡੀ ਲੀਡ ਨਾਲ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਕੁਮਾਰ ਵੀ ਮੁਕਾਬਲੇ ’ਚ ਬੁਰੀ ਤਰ੍ਹਾਂ ਹਾਰ ਗਏ। ਪਾਰਟੀ ਦੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਜਿੱਤ ਹਾਰ ਆਪਣੀ ਥਾਂ ਮਹੱਤਵਪੂਰਨ ਹੈ ਪਰ ‘ਸਮਾਜਿਕ ਪ੍ਰੀਵਰਤਨ ਅਤੇ ਆਰਥਿਕ ਮੁਕਤੀ’ ਦੇ ਮਿਸ਼ਨ ਲਈ ਬਸਪਾ ਪਹਿਲਾਂ ਵੀ ਸੰਘਰਸ਼ਸ਼ੀਲ ਸੀ ਅਤੇ ਹੁਣ ਹੋਰ ਬਲ ਨਾਲ ਇਸ ਮਿਸ਼ਨ ਨੂੰ ਲੈ ਕੇ ਅੱਗੇ ਵਧੇਗੀ।

Advertisement

ਗੱਠਜੋੜ ਟੁੱਟਣ ਨਾਲ ਹੋਇਆ ਨੁਕਸਾਨ

ਬਸਪਾ ਦਾ ਅਕਾਲੀ ਦਲ ਨਾਲੋਂ ਚੋਣਾਂ ਦੇ ਮੌਕੇ ਗੱਠਜੋੜ ਟੁੱਟ ਜਾਣਾ ਉਸ ਦੀ ਹਾਰ ਦਾ ਵੱਡਾ ਕਾਰਨ ਬਣਿਆ। ਇਸ ਗੱਠਜੋੜ ਦੇ ਬਰਕਰਾਰ ਰਹਿਣ ਲਈ ਪਾਰਟੀ ਵਰਕਰ ਆਸਵੰਦ ਸਨ ਅਤੇ ਉਨ੍ਹਾਂ ਨੂੰ ਹੂੰਝਾਫੇਰ ਜਿੱਤ ਨਜ਼ਰ ਆਉਣ ਲੱਗ ਪਈ ਸੀ ਪਰ ਅਚਾਨਕ ਆਪਣੇ ਬਲਬੂਤੇ ਚੋਣ ਲੜਨ ਦਾ ਐਲਾਨ ਉਨ੍ਹਾਂ ਨੂੰ ਹੈਰਾਨ ਕਰ ਗਿਆ। ਇਹੀ ਕਾਰਨ ਹੋਇਆ ਕਿ ਦੋਆਬੇ ਵਿੱਚ ਵੀ ਬਸਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

Advertisement
Author Image

joginder kumar

View all posts

Advertisement
Advertisement
×