ਬਸਪਾ ਨੇ 25 ਉਮੀਦਵਾਰਾਂ ਦੇ ਨਾਵਾਂ ਵਾਲੀਆਂ ਦੋ ਸੂਚੀਆਂ ਜਾਰੀ ਕੀਤੀਆਂ
ਲਖਨਊ, 24 ਮਾਰਚ
ਬਹੁਜਨ ਸਮਾਜ ਪਾਰਟੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਪਾਰਟੀ ਦੇ 25 ਉਮੀਦਵਾਰਾਂ ਦੇ ਨਾਵਾਂ ਵਾਲੀਆਂ ਦੋ ਸੂਚੀਆਂ ਜਾਰੀ ਕੀਤੀਆਂ ਹਨ। ਪਾਰਟੀ ਨੇ ਪਹਿਲੀ ਸੂਚੀ 16 ਉਮੀਦਵਾਰਾਂ ਦੀ ਜਾਰੀ ਕੀਤੀ ਅਤੇ ਨਾਲ ਹੀ ਨੌਂ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਜਾਰੀ ਕਰ ਦਿੱਤੀ। ਐਲਾਨੇ ਗਏ ਉਮੀਦਵਾਰਾਂ ’ਚੋਂ ਬਸਪਾ ਨੇ ਜ਼ੀਸ਼ਾਨ ਨੂੰ ਰਾਮਪੁਰ ਤੋਂ, ਸ਼ੌਲਤ ਅਲੀ ਨੂੰ ਸੰਭਲ, ਮੁਜਾਹਿਦ ਹੁਸੈਨ ਨੂੰ ਅਮਰੋਹਾ ਅਤੇ ਦੇਵਵ੍ਰਤ ਤਿਆਗੀ ਨੂੰ ਮੇਰਠ ਤੋਂ ਮੈਦਾਨ ਵਿੱਚ ਉਤਾਰਿਆ ਹੈ। ਮਾਜਿਦ ਅਲੀ ਨੂੰ ਸਹਾਰਨਪੁਰ ਤੋਂ ਪਾਰਟੀ ਦੀ ਟਿਕਟ ਦਿੱਤੀ ਗਈ ਹੈ ਜਦਕਿ ਸ਼੍ਰੀਪਾਲ ਸਿੰਘ ਨੂੰ ਕੈਰਾਨਾ, ਦਾਰਾ ਸਿੰਘ ਪ੍ਰਜਾਪਤੀ ਨੂੰ ਮੁਜ਼ੱਫਰਨਗਰ, ਸੁਰੇਂਦਰ ਪਾਲ ਸਿੰਘ ਨੂੰ ਨਗੀਨਾ (ਅਨੁਸੂਚਿਤ ਜਾਤੀ) ਅਤੇ ਮੁਹੰਮਦ ਇਰਫਾਨ ਸੈਫੀ ਨੂੰ ਮੁਰਾਦਾਬਾਦ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਪ੍ਰਵੀਨ ਬਾਂਸ ਨੂੰ ਬਾਘਪਤ, ਰਾਜੇਂਦਰ ਸਿੰਘ ਸੋਲੰਕੀ ਨੂੰ ਗੌਤਮ ਬੁੱਧ ਨਗਰ, ਗਿਰੀਸ਼ ਚੰਦਰ ਜਾਟਵ ਨੂੰ ਬੁਲੰਦਸ਼ਹਿਰ (ਅਨੁਸੂਚਿਤ ਜਾਤੀ), ਆਬਿਦ ਅਲੀ ਨੂੰ ਆਓਨਲਾ, ਅਨੀਸ ਅਹਿਮਦ ਖਾਨ ਨੂੰ ਪੀਲੀਭੀਤ ਅਤੇ ਦੋਦਰਾਮ ਵਰਮਾ ਨੂੰ ਸ਼ਾਹਜਹਾਂਪੁਰ (ਅਨੁਸੂਚਿਤ ਜਾਤੀ) ਤੋਂ ਟਿਕਟ ਦਿੱਤੀ ਹੈ।