ਬਸਪਾ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ
ਲਖਨਊ, 12 ਅਪਰੈਲ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਭੀਮ ਰਾਜਭਰ ਨੂੰ ਆਜ਼ਮਗੜ੍ਹ ਲੋਕ ਸਭਾ ਸੀਟ ਜਦਕਿ ਸਾਬਕਾ ਸੰਸਦ ਮੈਂਬਰ ਬਾਲਕ੍ਰਿਸ਼ਨ ਚੌਹਾਨ ਨੂੰ ਘੋਸੀ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮਜ਼ਬੂਤ ਆਧਾਰ ਵਾਲੇ ਗੋਰਖਪੁਰ ਤੋਂ ਬਸਪਾ ਨੇ ਜਾਵੇਦ ਸਿਮਨਾਨੀ ਨੂੰ ਟਿਕਟ ਦਿੱਤੀ ਹੈ। ਬਸਪਾ ਵੱਲੋਂ ਅੱਜ ਜਿਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਘੋਸੀ ਸੀਟ ਬਸਪਾ ਦੇ ਅਤੁਲ ਰਾਏ ਨੇ ਜਿੱਤੀ ਸੀ। ਮੁਹੰਮਦ ਇਰਫ਼ਾਨ ਨੂੰ ਏਟਾ ਤੋਂ ਜਦਕਿ ਸ਼ਿਆਮ ਕਿਸ਼ੋਰ ਅਵਸਥੀ ਨੂੰ ਧੌਰਹਰਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਸਚਿਦਾਨੰਦ ਪਾਂਡੇ ਨੂੰ ਫੈਜ਼ਾਬਾਦ ਤੋਂ, ਦਯਾਸ਼ੰਕਰ ਮ ਿਸ਼ਰਾ ਨੂੰ ਬਸਤੀ ਤੋਂ, ਸਤੇਂਦਰ ਮੌਰਿਆ ਨੂੰ ਚੰਦੌਲੀ ਤੋਂ ਅਤੇ ਧਨੇਸ਼ਵਰ ਗੌਤਮ ਨੂੰ ਰੌਬਰਸਟਗੰਗਜ (ਅਨੁਸੂਚਿਤ ਜਾਤੀ) ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। -ਪੀਟੀਆਈ
ਭਲਕ ਤੋਂ ਚੋਣ ਮੁਹਿੰਮ ਸ਼ੁਰੂ ਕਰੇਗੀ ਮਾਇਆਵਤੀ
ਮੁਜ਼ੱਫਰਨਗਰ (ਉੱਤਰ ਪ੍ਰਦੇਸ਼): ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸੱਤ ਸਾਲਾਂ ਦੇ ਵਕਫ਼ੇ ਮਗਰੋਂ ਪਾਰਟੀ ਲਈ ਚੋਣ ਸਮਰਥਨ ਵਧਾਉਣ ਵਾਸਤੇ 14 ਅਪਰੈਲ ਨੂੰ ਇੱਥੇ ਇਕ ਰੈਲੀ ਕਰ ਕੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਸਬੰਧੀ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਮਾਇਆਵਤੀ ਬਸਪਾ ਉਮੀਦਵਾਰਾਂ ਲਈ ਵੋਟਾਂ ਮੰਗਣ ਵਾਸਤੇ 14 ਅਪਰੈਲ ਤੋਂ 23 ਅਪਰੈਲ ਤੱਕ ਮੁਜ਼ੱਫਰਨਗਰ, ਸਹਾਰਨਪੁਰ, ਰਾਮਪੁਰ, ਮੁਰਾਦਾਬਾਦ, ਬਿਜਨੌਰ, ਨਗੀਨਾ, ਗ਼ਾਜ਼ੀਆਬਾਦ, ਬਾਘਪਤ, ਅਮਰੋਹਾ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਮੇਰਠ ਤੇ ਹਾਪੁੜ ਵਿੱਚ ਰੈਲੀਆਂ ਕਰਨਗੇ। -ਪੀਟੀਆਈ