ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਐੱਸਐੱਫ ਤੇ ਪੁਲੀਸ ਨੇ ਸਰਹੱਦੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ

08:34 AM Nov 29, 2024 IST
ਗੁੱਜਰਾਂ ਦੇ ਇੱਕ ਡੇਰੇ ਦੀ ਤਲਾਸ਼ੀ ਲੈਂਦੇ ਹੋਏ ਸੁਰੱਖਿਆ ਦਸਤੇ।

ਐੱਨ.ਪੀ.ਧਵਨ
ਪਠਾਨਕੋਟ, 28 ਨਵੰਬਰ
ਪੁਲੀਸ ਪ੍ਰਸ਼ਾਸਨ ਨੇ ਬੀਐੱਸਐੱਫ ਅਤੇ ਕਮਾਂਡੋਜ਼ ਨਾਲ ਮਿਲ ਕੇ ਅੱਜ ਸਰਹੱਦੀ ਖੇਤਰ ਦੀਆਂ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੰਵੇਦਨਸ਼ੀਲ ਸਥਾਨਾਂ ਦੀ ਛਾਣਬੀਣ ਕਰਦਿਆਂ ਦਰਿਆ ਅਤੇ ਨਾਲਿਆਂ ਦੇ ਹਰ ਨੁੱਕਰ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ।
ਇਸ ਦੇ ਇਲਾਵਾ ਰਾਵੀ ਦਰਿਆ ਦੇ ਕੰਢੇ ਰਹਿੰਦੇ ਗੁੱਜਰ ਪਰਿਵਾਰਾਂ ਦੇ ਡੇਰਿਆਂ ਅਤੇ ਆਲੇ-ਦੁਆਲੇ ਦੇ ਜੰਗਲਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ, ਬੀਐੱਸਐੱਫ ਅਤੇ ਕਮਾਂਡੋਜ਼ ਨੇ ਕਰੀਬ 3 ਘੰਟੇ ਤੱਕ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਸੂਤਰਾਂ ਅਨੁਸਾਰ ਇਹ ਸਰਚ ਆਪਰੇਸ਼ਨ ਲੰਘੇ ਦਿਨ ਪਠਾਨਕੋਟ ਦੇ ਨਾਲ ਲੱਗਦੇ ਕਠੂਆ ਇਲਾਕੇ ’ਚ ਫੜੇ ਗਏ ਅਤਿਵਾਦੀਆਂ ਦੇ 10 ਟਿਕਾਣਿਆਂ ਨੂੰ ਧਿਆਨ ’ਚ ਰੱਖ ਕੇ ਚਲਾਇਆ ਗਿਆ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਅਤਿਵਾਦੀਆਂ ਨੇ ਪਠਾਨਕੋਟ ਦੇ ਸਰਹੱਦੀ ਖੇਤਰ ’ਚ ਕਿਤੇ ਆਪਣੇ ਆਪ ਨੂੰ ਤਾਂ ਨਹੀਂ ਸਥਾਪਿਤ ਕੀਤਾ ਹੋਇਆ। ਦਿਹਾਤੀ ਡੀਐੱਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਰਹੱਦੀ ਖੇਤਰ ਵਿੱਚ ਤਲਾਸ਼ੀ ਲਈ ਗਈ ਹੈ ਅਤੇ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਵੀ ਸ਼ਨਾਖਤ ਕੀਤੀ ਗਈ ਹੈ।

Advertisement

Advertisement