For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਨੂੰ ਫੰਡਿੰਗ ਦੇ ਦੋਸ਼ੀ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਸਾਲੇ ਦੀ ਦਿਲ ਦੇ ਦੌਰੇ ਕਾਰਨ ਮੌਤ

02:02 PM Jun 22, 2024 IST
ਅਤਿਵਾਦੀਆਂ ਨੂੰ ਫੰਡਿੰਗ ਦੇ ਦੋਸ਼ੀ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਸਾਲੇ ਦੀ ਦਿਲ ਦੇ ਦੌਰੇ ਕਾਰਨ ਮੌਤ
Advertisement

ਮੁੰਬਈ, 22 ਜੂਨ
ਅਤਿਵਾਦੀਆਂ ਨੂੰ ਫੰਡਿੰਗ ਦੇ ਦੋਸ਼ੀ ਆਰਿਫ ਅਬੂਬਕਰ ਸ਼ੇਖ ਉਰਫ ਆਰਿਫ਼ ਭਾਈਜਾਨ ਦੀ ਅੱਜ ਇਥੇ ਸਰਕਾਰੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਸ਼ੇਖ ਭਗੌੜੇ ਗੈਂਗਸਟਰ ਛੋਟਾ ਸ਼ਕੀਲ ਦਾ ਸਾਲਾ ਸੀ ਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਦੇਰ ਰਾਤ ਨੂੰ ਸਰ ਜੇਜੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। 63 ਸਾਲਾ ਸ਼ੇਖ ਆਰਥਰ ਰੋਡ ਸੈਂਟਰਲ ਜੇਲ੍ਹ ਵਿਚ ਬੰਦ ਸੀ। ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਹੈ। ਸ਼ੇਖ ਅਤੇ ਉਸ ਦੇ ਭਰਾ ਸ਼ਬੀਰ ਨੂੰ ਫਰਵਰੀ 2022 ਵਿੱਚ ਭਗੌੜੇ ਮਾਫੀਆ ਡਾਨ ਦਾਊਦ ਇਬਰਾਹਿਮ ਕਾਸਕਰ, ਛੋਟਾ ਸ਼ਕੀਲ ਅਤੇ ਹੋਰਾਂ ਵਿਰੁੱਧ ਦਾਇਰ ਦਹਿਸ਼ਤੀ ਫੰਡਿੰਗ ਕੇਸ ਦੇ ਸਬੰਧ ਵਿੱਚ ਮਈ 2023 ਵਿੱਚ ਕੌਮੀ ਜਾਂਚ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ।

Advertisement

Advertisement
Author Image

Advertisement
Advertisement
×