ਭੈਣ ਦੇ ਘਰ ਚੋਰੀ ਦੇ ਦੋਸ਼ ਹਠੇ ਭਰਾ ਗ੍ਰਿਫ਼ਤਾਰ
06:34 AM Nov 24, 2024 IST
Advertisement
ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 23 ਨਵੰਬਰ
ਥਾਣਾ ਦਾਖਾ ਦੀ ਪੁਲੀਸ ਨੇ ਪਿੰਡ ਮੰਡਿਆਣੀ ਵਿੱਚ ਆਪਣੀ ਹੀ ਭੈਣ ਦੇ ਘਰੋਂ ਗਹਿਣੇ ਚੋਰੀ ਕਰ ਕੇ ਸਿਧਵਾਂ ਬੇਟ ਦੇ ਸੁਨਿਆਰੇ ਨੂੰ ਵੇਚਣ ਦੇ ਮਾਮਲੇ ਵਿੱਚ ਦੋ ਭਰਾਵਾਂ ਸਣੇ ਸੁਨਿਆਰੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਿੰਡ ਮੰਡਿਆਣੀ ਵਾਸੀ ਸੰਦੀਪ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਹ ਅਪਾਣੀ ਬੁਟੀਕ ’ਤੇ ਕੰਮ ਕਰਦੀ ਹੈ ਤੇ ਰੋਜ਼ਾਨਾ ਵਾਂਗ ਉਹ 30 ਅਕਤੂਬਰ ਨੂੰ ਵੀ ਬੁਟੀਕ ’ਤੇ ਗਈ ਸੀ, ਉਸ ਵੇਲੇ ਅਲਮਾਰੀ ’ਚ ਪਏ ਗਹਿਣੇ ਵੇਖੇ ਸਨ ਪਰ 16 ਨਵੰਬਰ ਨੂੰ ਸੋਨੇ ਦਾ ਇਕ ਹਾਰ, ਦੋ ਕਾਂਟੇ, ਇੱਕ ਚੇਨ ਅਤੇ ਲਾਕਟ, ਦੋ ਮੁੰਦੀਆਂ, ਦੋ ਜੋੜੇ ਕੰਨਾਂ ਦੀਆਂ ਵਾਲੀਆਂ ਗ਼ਾਇਬ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਘਰ ਵਿੱਚ ਉਸ ਦੇ ਦੋ ਭਰਾ ਹੀ ਆਉਂਦੇ ਜਾਂਦੇ ਹਨ ਤੇ ਇਹ ਚੋਰੀ ਉਨ੍ਹਾਂ ਨੇ ਹੀ ਕੀਤੀ ਹੋ ਸਕਦੀ ਹੈ। ਪੁਲੀਸ ਨੇ ਦੋਵੇਂ ਭਰਾਵਾਂ ਤੇ ਸੁਨਿਆਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement