ਬਰਤਾਨੀਆ: ਭਾਰਤੀ ਔਰਤ ਨੇ ਧੀ ਦੀ ਹੱਤਿਆ ਦੇ ਦੋਸ਼ ਕਬੂਲੇ
07:29 AM Aug 31, 2024 IST
Advertisement
ਲੰਡਨ: ਭਾਰਤੀ ਮੂਲ ਦੀ ਔਰਤ (33) ਨੇ 10 ਸਾਲਾ ਧੀ ਦੀ ਹੱਤਿਆ ਦਾ ਜੁਰਮ ਕਬੂਲ ਕੀਤਾ ਹੈ। ਉਸ ਦੀ ਧੀ ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਦੇ ਪੱਛਮੀ ਮਿਡਲੈਂਡਜ਼ ਖੇਤਰ ਵਿੱਚ ਪੈਂਦੇ ਸ਼ਹਿਰ ’ਚ ਉਨ੍ਹਾਂ ਦੇ ਘਰ ਵਿੱਚ ਮ੍ਰਿਤ ਪਾਈ ਗਈ ਸੀ। ਜਸਕੀਰਤ ਕੌਰ ਉਰਫ ਜੈਸਮੀਨ ਕੰਗ ’ਤੇ 4 ਮਾਰਚ ਨੂੰ ਸ਼ੇਅ ਕੰਗ ਦੀ ਹੱਤਿਆ ਦੇ ਦੋਸ਼ ਲਗਾਏ ਗਏ ਸਨ। ਪੱਛਮੀ ਮਿਡਲੈਂਡਜ਼ ਪੁਲੀਸ ਨੇ ਕਿਹਾ ਕਿ ਰਾਊਲੀ ਰੈਜਿਸ ਸ਼ਹਿਰ ਵਿੱਚ ਇਕ ਘਰ ’ਚ ਲੜਕੀ ਜ਼ਖ਼ਮੀ ਮਿਲੀ ਸੀ, ਜਿਸ ਨੂੰ ਬਾਅਦ ਵਿੱਚ ਮ੍ਰਿਤ ਐਲਾਨ ਦਿੱਤਾ ਸੀ। -ਪੀਟੀਆਈ
Advertisement
Advertisement