ਬਰਤਾਨੀਆ: ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ
06:47 AM Dec 01, 2024 IST
ਲੰਡਨ:
Advertisement
ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ਵਿੱਚ ਆਪਣੀ ਪ੍ਰੇਮਿਕਾ ਦੀ ਉਸ ਦੇ ਘਰ ਵਿੱਚ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਬਰਤਾਨੀਆ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੁਲੀਸ ਨੇ ਇਸ ਨੂੰ ਘਰੇਲੂ ਸ਼ੋਸ਼ਣ ਦਾ ਮਾਮਲਾ ਦੱਸਿਆ ਹੈ। ਪਿਛਲੇ ਹਫਤੇ ਲੈਸਟਰ ਕ੍ਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਲੈਸਟਰ ਦੇ ਰਹਿਣ ਵਾਲੇ 50 ਸਾਲਾ ਰਾਜ ਸਿਦਪਾਰਾ ਨੂੰ 44 ਸਾਲਾ ਤਰਨਜੀਤ ਰਿਆਜ਼ (ਤਰਨਜੀਤ ਚੱਗਰ) ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੁਲੀਸ ਮੁਤਾਬਕ ਸਿਦਪਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਪੈਰੋਲ ’ਤੇ ਵਿਚਾਰ ਕਰਨ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 21 ਸਾਲ ਦੀ ਸਜ਼ਾ ਭੁਗਤਣੀ ਪਵੇਗੀ। ਇਹ ਜੋੜਾ ਲਗਪਗ ਪੰਜ ਮਹੀਨਿਆਂ ਤੋਂ ਇੱਕ-ਦੂਜੇ ਦੇ ਸੰਪਰਕ ਵਿੱਚ ਸੀ। 6 ਮਈ ਨੂੰ ਜਦੋਂ ਟਰਬਟ ਰੋਡ ’ਤੇ ਐਂਬੂਲੈਂਸ ਪਹੁੰਚੀ, ਉਦੋਂ ਤੱਕ ਤਰਨਜੀਤ ਦੀ ਮੌਤ ਹੋ ਚੁੱਕੀ ਸੀ। -ਪੀਟੀਆਈ
Advertisement
Advertisement