ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਤਾਨੀਆ: ਤਿੰਨ ਔਰਤਾਂ ਦੀ ਹੱਤਿਆ ਮਗਰੋਂ ਤੀਰ ਕਮਾਨ ਸਬੰਧੀ ਨੇਮ ਸਖ਼ਤ ਕਰਨ ’ਤੇ ਚਰਚਾ

06:57 AM Jul 12, 2024 IST

ਲੰਡਨ, 11 ਜੁਲਾਈ
ਬੀਬੀਸੀ ਰੇਡੀਓ ਦੇ ਖੇਡ ਕੁਮੈਂਟੇਟਰ ਦੀ ਪਤਨੀ ਤੇ ਦੋ ਬੇਟੀਆਂ ਦੀ ਕਥਿਤ ਤੌਰ ’ਤੇ ਤੀਰ ਮਾਰ ਕੇ ਹੱਤਿਆ ਕਰਨ ਮਗਰੋਂ ਲੇਬਰ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਹ ਘਟਨਾ ਦੇ ਮੱਦੇਨਜ਼ਰ ਤੀਰ ਕਮਾਨ ’ਤੇ ਕੰਟਰੋਲ ਲਈ ਕਾਨੂੰਨਾਂ ਨੂੰ ਸਖਤ ਕਰਨ ’ਤੇ ਵਿਚਾਰ ਕਰੇਗੀ। ਦੂਜੇ ਪਾਸੇ ਸ਼ੱਕੀ ਮੁਲਜ਼ਮ ਘਟਨਾ ਸਥਾਨ ਤੋਂ 15 ਮੀਲ ਦੂਰ ਇੱਕ ਕਬਰਿਸਤਾਨ ’ਚ ਜ਼ਖ਼ਮੀ ਹਾਲਤ ’ਚ ਮਿਲਿਆ, ਜਿਸ ਨੂੰ ਅੱਜ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲੇਬਰ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਹ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਕੀ ਤੀਰ ਕਮਾਨ ਦੀ ਮਾਲਕੀ ਸਬੰਧੀ ਨੇਮਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈ। ਘਟਨਾ ਦੇ ਮੱਦੇਨਜ਼ਰ ਸਰਕਾਰ ਤੀਰ ਕਮਾਨ ’ਤੇ ਕੰਟਰੋਲ ਲਈ ਕਾਨੂੰਨਾਂ ਨੂੰ ਸਖਤ ਕਰਨ ’ਤੇ ਵਿਚਾਰ ਕਰੇਗੀ। -ਪੀਟੀਆਈ

Advertisement

Advertisement
Advertisement