ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਖੱਪੇ ਨੂੰ ਪੂਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ: ਚੀਨੀ ਡਿਪਲੋਮੈਟ
02:49 PM Aug 02, 2024 IST
Advertisement
ਮੁੰਬਈ, 2 ਅਗਸਤ
ਚੀਨ-ਜਾਪਾਨ ਜੰਗ ਦੌਰਾਨ ਭਾਰਤ ਦੀ ਮਦਦ ਨੂੰ ਯਾਦ ਕਰਦੇ ਹੋਏ ਮੁੰਬਈ ਵਿੱਚ ਚੀਨੀ ਕੌਂਸੁਲੇਟ ਜਨਰਲ ਕੋਂਗ ਸ਼ਿਆਨਹੁਆ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੋਵਾਂ ਗੁਆਂਢੀ ਮੁਲਕਾਂ ਦੇ ਲੋਕਾਂ ਦਰਮਿਆਨ ਪਾੜਾ ਮਿਟਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ। ਸੀਨੀਅਰ ਡਿਪਲੋਮੈਟ ਨੇ ਪਿਛਲੇ ਦੋ ਸਾਲਾਂ ਵਿੱਚ ਚੀਨੀ ਮਲਾਹਾਂ ਨੂੰ ਬਚਾਉਣ ਲਈ ਸਮੁੰਦਰੀ ਸੁਰੱਖਿਆ ਏਜੰਸੀ ਦਾ ਧੰਨਵਾਦ ਕਰਨ ਲਈ ਵੀਰਵਾਰ ਨੂੰ ਭਾਰਤੀ ਤੱਟ ਰੱਖਿਅਕ ਹੈੱਡਕੁਆਰਟਰ (ਪੱਛਮੀ) ਦਾ ਦੌਰਾ ਕੀਤਾ। ਕੋਂਗ ਨੇ ਇੰਡੀਅਨ ਕੋਸਟ ਗਾਰਡ (ਪੱਛਮੀ) ਦੇ ਕਮਾਂਡਰ ਇੰਸਪੈਕਟਰ ਜਨਰਲ ਭੀਸ਼ਮ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਚੀਨ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ। -ਪੀਟੀਆਈ
Advertisement
Advertisement
Advertisement