ਜਨਿਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਨਿਾ ਅੰਤਰਿਮ ਜ਼ਮਾਨਤ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਕੋਰਟ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਨਿਸੀ ਸ਼ੋਸ਼ਣ ਕੇਸ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅੱਜ ਦੋ ਦਨਿਾ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਨੇ ਸਿੰਘ ਨੂੰ 25000 ਰੁਪਏ ਦੇ ਨਿੱਜੀ ਮੁਚੱਲਕੇ ’ਤੇ ਰਾਹਤ ਦਿੱਤੀ। ਕੋਰਟ ਨੇ ਇਸੇ ਕੇਸ ਵਿੱਚ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਨਿੋਦ ਤੋਮਰ ਨੂੰ ਵੀ ਜ਼ਮਾਨਤ ਦੇ ਦਿੱਤੀ। ਸਿੰਘ ਤੇ ਤੋਮਰ, ਉਨ੍ਹਾਂ ਦੇ ਨਾਂ ’ਤੇ ਜਾਰੀ ਸੰਮਨਾਂ ਦੀ ਤਾਮੀਲ ਕਰਦੇ ਹੋਏ ਅੱਜ ਕੋਰਟ ਵਿੱਚ ਪੇਸ਼ ਹੋਏ ਸਨ। ਦੋਵਾਂ ਨੇ ਆਪਣੇ ਵਕੀਲਾਂ ਰਾਹੀਂ ਕੇਸ ਵਿੱਚ ਜ਼ਮਾਨਤ ਦੀ ਮੰਗ ਕੀਤੀ। ਦਿੱਲੀ ਪੁਲੀਸ ਨੇ ਸਿੰਘ ਖਿਲਾਫ਼ 15 ਜੂਨ ਨੂੰ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਡੀ ਤੇ 506 ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਉਧਰ ਤੋਮਰ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 109, 354, 354ਏ ਤੇ 506 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਕੇਸ ਦੀ ਸੁਣਵਾਈ ਦੌਰਾਨ ਸਿੰਘ ਦੇ ਵਕੀਲ ਨੇ ਕਥਿਤ ਮੀਡੀਆ ਟਰਾਇਲ ਦੀ ਗੱਲ ਕੀਤੀ ਤਾਂ ਜੱਜ ਨੇ ਕਿਹਾ ਕਿ ਉਹ ਇਸ ਸਬੰਧੀ ਹਾਈ ਕੋਰਟ ਜਾਂ ਟਰਾਇਲ ਕੋਰਟ ਵਿੱਚ ਅਰਜ਼ੀ ਦੇ ਸਕਦੇ ਹਨ। ਜੱਜ ਨੇ ਕਿਹਾ ਕਿ ਕੋਰਟ ਅਰਜ਼ੀ ’ਤੇ ਢੁੱਕਵਾਂ ਫਰਮਾਨ ਜਾਰੀ ਕਰੇਗੀ। ਵਕੀਲ ਨੇ ਹਾਲਾਂਕਿ ਇਸ ਬਾਰੇ ਕੋਈ ਦਰਖਾਸਤ ਨਹੀਂ ਦਿੱਤੀ। ਇਸ ਮੌਜੂਦਾ ਕੇਸ ਤੋਂ ਇਲਾਵਾ ਸਿੰਘ ਖਿਲਾਫ਼ ਨਾਬਾਲਗ ਪਹਿਲਵਾਨ ਵੱਲੋਂ ਲਾਏ ਦੋਸ਼ਾਂ ਦੇ ਅਧਾਰ ’ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਨਾਬਾਲਗ ਪਹਿਲਵਾਨ ਉਨ੍ਹਾਂ ਸੱਤ ਮਹਿਲਾ ਪਹਿਲਵਾਨਾਂ ਵਿੱਚ ਸ਼ਾਮਲ ਸੀ, ਜਨਿ੍ਹਾਂ ਸਿੰਘ ’ਤੇ ਜਨਿਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਦੋਵਾਂ ਐੱਫਆਈਆਰ’ਜ਼ ਵਿੱਚ ਅਣਉਚਿਤ ਤਰੀਕੇ ਨਾਲ ਛੂਹਣ, ਜਕੜਨ, ਪਿੱਛਾ ਕਰਨ ਤੇ ਡਰਾਉਣ ਧਮਕਾਉਣ ਜਿਹੀਆਂ ਜਨਿਸੀ ਸ਼ੋਸ਼ਣ ਦੀਆਂ ਘਟਨਾਵਾਂ ਸ਼ਾਮਲ ਹਨ, ਜੋ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਵੱਖ ਵੱਖ ਸਮਿਆਂ ’ਤੇ ਵਾਪਰੀਆਂ ਸਨ। -ਪੀਟੀਆਈ