ਗੁਲਜ਼ਾਰ ਗਰੁੱਪ ’ਚ ਇਸਰੋ ਦੀ ਪੁਲਾੜ ਪ੍ਰਦਰਸ਼ਨੀ ਸਮਾਪਤ
07:57 AM Jul 28, 2024 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਜੁਲਾਈ
ਇੱਥੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਇਸਰੋ ਵੱਲੋਂ ਕਰਵਾਈ ਤਿੰਨ ਦਿਨਾਂ ਪੁਲਾੜ ਪ੍ਰਦਰਸ਼ਨੀ ਅਮਿੱਟ ਪੈੜਾਂ ਛੱਡਦਿਆਂ ਸਮਾਪਤ ਹੋ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 12 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਵਿਗਿਆਨੀਆਂ ਦੀ ਟੀਮ ਨਾਲ ਗੱਲਬਾਤ ਕੀਤੀ।
ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਸਕੂਲਾਂ, ਕਾਲਜਾਂ ਤੇ ਸਮਾਜ ਦੇ ਵਿਦਿਆਰਥੀਆਂ ਵਿੱਚ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਦੌਰਾਨ ਇਸਰੋ ਦੀਆਂ ਪਿਛਲੇ 50 ਸਾਲਾਂ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਮਿਸ਼ਨਾਂ ਨੂੰ ਵੀ ਉਜਾਗਰ ਕੀਤਾ ਗਿਆ। ਇਸ ਦੌਰਾਨ ਇਸਰੋ ਦੇ ਸੀਨੀਅਰ ਵਿਗਿਆਨੀ ਰਾਹੁਲ ਗਰਗ, ਵਿਕਾਸ ਗੁਪਤਾ ਅਤੇ ਮੋਹਿਤ ਸ਼ਰਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸਰੋ ਦੀ ਤਿੰਨ ਦਿਨਾਂ ਪੁਲਾੜ ਪ੍ਰਦਰਸ਼ਨੀ ਦੀ ਕਾਮਯਾਬੀ ਲਈ ਧੰਨਵਾਦ ਕੀਤਾ।
Advertisement
Advertisement