For the best experience, open
https://m.punjabitribuneonline.com
on your mobile browser.
Advertisement

ਬ੍ਰਾਜ਼ੀਲ: ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 61 ਲੋਕਾਂ ਦੀ ਮੌਤ

10:18 AM Aug 10, 2024 IST
ਬ੍ਰਾਜ਼ੀਲ  ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 61 ਲੋਕਾਂ ਦੀ ਮੌਤ
ਹਿਰਾਸ਼ੀ ਇਲਾਕੇ ਵਿੱਚ ਹਾਦਸਾਗ੍ਰਤ ਹੋਇਆ ਜਹਾਜ਼। ਫੋਟੋ ਪੀਟੀਆਈ।
Advertisement

ਵਿਨਹੇਡੋ, 10 ਅਗਸਤ

ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗਣ ਕਾਰਨ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਾਓ ਪਾਓਲੋ ਦੇ ਮਹਾਨਗਰ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ਵਿੱਚ ਵਿਨਹੇਡੋ ਸ਼ਹਿਰ ਵਿੱਚ ਜਹਾਜ਼ ਡਿੱਗਣ ਦੀ ਘਟਨਾ ਵਾਪਰੀ ਹੈ, ਹਾਲਾਂਕਿ ਉਥੇ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਹਾਲੇ ਸੂਚਨਾ ਨਹੀਂ ਮਿਲ ਸਕੀ ਹੈ। ਮੌਕੇ 'ਤੇ ਮੌਜੂਦ ਵਿਅਕਤੀਆਂ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਵਿੱਚ ਕੋਈ ਪੀੜਤ ਨਹੀਂ ਸੀ।

Advertisement


ਏਅਰਲਾਈਨ ਵੋਏਪਾਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਦਾ ਜਹਾਜ਼ ਏਟੀਆਰ 72 ਟਵਿਨ-ਇੰਜਣ ਟਰਬੋਪ੍ਰੌਪ ਸਾਓ ਪਾਓਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਜਾ ਰਿਹਾ ਸੀ, ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਵਾਈ ਜਹਾਜ਼ ਵਿਚ ਵਿੱਚ 57 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ।
ਏਅਰਲਾਈਨ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਨੂੰ ਬੇਰੋਕ ਸਹਾਇਤਾ ਦੇ ਪ੍ਰਬੰਧ ਨੂੰ ਤਰਜੀਹ ਦੇ ਰਿਹਾ ਹੈ ਅਤੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਰਿਹਾ ਹੈ। -ਏਪੀ

Advertisement
Author Image

Puneet Sharma

View all posts

Advertisement
×