ਚੋਣ ਡਿਊਟੀ ਦੌਰਾਨ ਬੂਥ ਸੁਪਰਵਾਈਜ਼ਰ ਦੀ ਸਿਹਤ ਵਿਗੜੀ
10:41 AM Jun 02, 2024 IST
Advertisement
ਪੱਤਰ ਪ੍ਰੇਰਕ
ਦਸੂਹਾ, 1 ਜੂਨ
ਇੱਥੇ ਚੋਣ ਡਿਊਟੀ ਦੌਰਾਨ ਬੂਥ ਸੁਪਰਵਾਈਜ਼ਰ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਸਥਾਨਕ ਨਗਰ ਕੌਂਸਲ ਵਿੱਚ ਬਣੇ ਪੋਲਿੰਗ ਬੂਥ ਨੰਬਰ 60 ਦੇ ਸੁਪਰਵਾਈਜ਼ਰ ਗੁਰਚਰਨ ਸਿੰਘ ਵਾਸੀ ਚੱਬੇਵਾਲ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਚੋਣ ਅਮਲੇ ਤੇ ਮੌਕੇ ’ਤੇ ਮੌਜੂਦ ਵੋਟਰਾਂ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦੌਰਾਨ ਚੋਣ ਅਮਲ ਵਿੱਚ ਕੁਝ ਦੇਰ ਲਈ ਵਿਘਨ ਵੀ ਪਿਆ। ਮਾਮਲਾ ਉਪ ਮੰਡਲ ਮੈਜਿਸਟ੍ਰੇਟ ਪ੍ਰਦੀਪ ਸਿੰਘ ਬੈਂਸ ਦੇ ਧਿਆਨ ਵਿੱਚ ਆਉਣ ਮਗਰੋਂ ਨਵੇਂ ਬੂਥ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਦੀ ਨਿਯੁਕਤੀ ਕਰ ਕੇ ਚੋਣ ਪ੍ਰਕਿਰਿਆ ਨੂੰ ਬਹਾਲ ਕਰਵਾਇਆ ਗਿਆ।
Advertisement
Advertisement