ਡੀਈਓ ਵੱਲੋਂ ਪੁਸਤਕ ਨਵੋਦਿਆ ਵਿਦਿਆਲਿਆ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਸਤੰਬਰ
ਅਧਿਆਪਕਾ ਸ਼ਵੀਨਾ ਰਾਣੀ ਵੱਲੋਂ ਬਰਾਂਚ ਉਭਾਵਾਲ ਸਕੂਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਲਿਖੀ ਮਿਸ਼ਨ ਨਵੋਦਿਆ ਵਿਦਿਆਲਿਆ ਪੁਸਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਬਲਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਰਵਿੰਦਰ ਕੌਰ ਵੱਲੋਂ ਰਿਲੀਜ਼ ਕੀਤੀ ਗਈ। ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਐਸਿ) ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾ ਸ਼ਵੀਨਾ, ਹੈੱਡ ਟੀਚਰ ਪਰਮਜੀਤ ਕੌਸ਼ਲ ਅਤੇ ਬਰਾਂਚ ਉਭਾਵਾਲ ਸਕੂਲ ਦਾ ਸਮੁੱਚਾ ਸਟਾਫ ਵਧਾਈ ਦਾ ਹੱਕਦਾਰ ਹੈ ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਵਿਦਿਆਰਥੀਆਂ ਲਈ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਲੈਣ ਦਾ ਰਾਹ ਹੋਰ ਸੁਖਾਲਾ ਕੀਤਾ ਹੈ। ਸਮਾਗਮ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ, ਨਵੋਦਿਆ ਵਿਦਿਆਲਿਆ ਲੌਂਗੋਵਾਲ ਦੀ ਟੀਮ, ਅਭੀਨਵ ਜੈਦਕਾ, ਗੁਰਦਰਸ਼ਨ ਸਿੰਘ, ਰਾਜਿੰਦਰ ਕੁਮਾਰ, ਹਰਨੇਕ ਸਿੰਘ, ਦੇਵੀ ਦਿਆਲ ਤੇ ਅਵਤਾਰ ਸਿੰਘ ਆਦਿ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਪਰਵੀਨ ਸਿੰਗਲਾ ਤੇ ਪ੍ਰਿੰਸੀਪਲ ਖੁਸ਼ਦੀਪ ਗੋਇਲ ਆਦਿ ਮੌਜੂਦ ਸਨ।