ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਸਤਕ ਮੇਲਾ ਤੇ ਸਾਹਿਤ ਉਤਸਵ: ਪੰਜਾਬੀ ਮਾਹ ਨੂੰ ਸਮਰਪਿਤ ਕਵੀ ਦਰਬਾਰ

07:18 AM Nov 17, 2024 IST
ਪੁਸਤਕ ਰਿਲੀਜ਼ ਕਰਦੇ ਹੋਏ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫ਼ਰ ਤੇ ਹੋਰ।

 

Advertisement

ਸਤਵਿੰਦਰ ਬਸਰਾ
ਲੁਧਿਆਣਾ, 16 ਨਵੰਬਰ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਭਵਨ ਵਿੱਚ ਕਰਵਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ ਦਿਨ ਅੱਜ ਪੰਜਾਬੀ ਮਾਹ ਨੂੰ ਸਮਰਪਤ ਕਵੀ ਦਰਬਾਰ ਕਰਵਾਇਆ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ। ਸੈਸ਼ਨ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਮੁੱਖ ਮਹਿਮਾਨ ਵਜੋਂ ਅਤੇ ਆਰਟ ਕਾਉਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਕਵੀ ਦਰਬਾਰ ਵਿਚ ਪ੍ਰੋ. ਸੁਰਜੀਤ ਜੱਜ, ਹਰਮਿੰਦਰ ਕੋਹਾਰਵਾਲਾ, ਵਿਜੈ ਵਿਵੇਕ, ਗੁਰਪ੍ਰੀਤ ਮਾਨਸਾ, ਬਲਵਿੰਦਰ ਸੰਧੂ, ਸਵਾਮੀ ਅੰਤਰ ਨੀਰਵ, ਵਾਹਿਦ (ਸਤਨਾਮ ਸਿੰਘ), ਰਮਨ ਸੰਧੂ, ਮੁਕੇਸ਼ ਆਲਮ, ਬਲਕਾਰ ਔਲਖ, ਸੁਰਜੀਤ ਸਿਰੜੀ, ਲਿੱਪੀ ਦਾ ਮਹਾਂਦੇਵ, ਡਾ. ਸੰਦੀਪ ਸ਼ਰਮਾ, ਹਰਮੀਤ ਵਿਦਿਆਰਥੀ, ਅਮਰਿੰਦਰ ਸੋਹਲ, ਰਾਮ ਸਿੰਘ, ਧਾਮੀ ਗਿੱਲ, ਸੁਰਿੰਦਰ ਮਕਸੂਦਪੁਰੀ, ਜਸਦੇਵ ਸਿਘ ਲਲਤੋਂ, ਮਨਪ੍ਰੀਤ ਧਰਮਕੋਟ, ਡਾ. ਪੂਨਮ, ਦਰਸ਼ਨ ਬੁੱਟਰ, ਪ੍ਰਤੀਕ ਸਿੰਘ ਸ਼ਾਮਲ ਹੋਏ। ਇਸ ਸੈਸ਼ਨ ਦਾ ਮੰਚ ਸੰਚਾਲਨ ਕਵੀ ਦਰਬਾਰ ਦੇ ਸੰਯੋਜਕ ਡਾ. ਜਗਵਿੰਦਰ ਜੋਧਾ ਨੇ ਕੀਤਾ। ਇਸ ਮੌਕੇ ਅਕਾਦਮੀ ਵੱਲੋਂ ਵਿਦਿਆਰਥੀ ਚਿਨਮੇ ਜੱਗਾ, ਅਕਾਦਮੀ ਦੇ ਵਿਕਰੀ ਕੇਂਦਰ ਦੇ ਸੰਚਾਲਕ ਸਤਨਾਮ ਸਿੰਘ ਦਾ ਸਨਮਾਨ ਕੀਤਾ ਗਿਆ। ਦੂਜੇ ਸੈਸ਼ਨ ਵਿੱਚ ਨਵਲਪ੍ਰੀਤ ਰੰਗੀ (ਕੈਨੇਡਾ) ਵਲੋਂ ਦਸਤਾਵੇਜ਼ੀ ਫ਼ਿਲਮਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਮਨੂੰ ਬੁਆਣੀ ਵਲੋਂ ‘ਨਿਊ ਕੁਇਨ’ ਲਘੂ ਫ਼ਿਲਮ ਦਿਖਾਈ ਗਈ। ਪੁਸਤਕ ਮੇਲੇ ਮੌਕੇ ਤੀਜੇ ਦਿਨ 45 ਕਿਤਾਬਾਂ ਦੇ ਸਟਾਲਾਂ ਤੋਂ ਪੁਸਤਕ ਪ੍ਰੇਮੀਆਂ ਨੇ ਆਪਣੀ ਮਨਪਸੰਦ ਪੁਸਤਕਾਂ ਖਰੀਦੀਆਂ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਤੇੇ ਗੁਰਮੀਤ ਸਿੰਘ ਸਾਬਕਾ ਜਨਰਲ ਸਕੱਤਰ ਅਕਾਲ ਤਖ਼ਤ ਸਾਹਿਬ, ਡਾ. ਹਰਵਿੰਦਰ ਸਿੰਘ ਸਿਰਸਾ, ਸੰਜੀਵਨ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਸੰਧੂ ਵਰਿਆਣਵੀ, ਜਗਦੀਪ ਸਿੰਘ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਅਮਨਦੀਪ ਕੌਰ, ਇੰਦਰਜੀਤਪਾਲ ਕੌਰ, ਬਲਵਿੰਦਰ ਭੱਟੀ, ਪ੍ਰੋ. ਹਰਜੀਤ ਸਿੰਘ ਹਾਜ਼ਰ ਸਨ।

ਚਾਰ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ

ਪਹਿਲੇ ਸੈਸ਼ਨ ਦੇ ਅੰਤਿਮ ਪੜਾਅ ’ਤੇ ਹਾਜ਼ਰ ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਪ੍ਰੋ. ਰਵਿੰਦਰ ਭੱਠਲ ਦੀ ਪੁਸਤਕ ‘ਛਾਵਾਂ ਦਾ ਸੇਕ’, ਡਾ. ਗੁਰਇਕਬਾਲ ਸਿੰਘ ਦੀ ਪੁਸਤਕ ‘ਕਥਾ ਸੁੱਕਦੇ ਦਰਿਆਵਾਂ ਦੀ’, ਸੱਜਣ ਦੀ ਪੁਸਤਕ ‘ਮੈਂ ਇਸ਼ਕ ਕਰਦਾ ਹੈ’ ਤੇ ਕਿਰਨਪ੍ਰੀਤ ਸਿੰਘ ਦੀ ਪੁਸਤਕ ‘ਮਕਰੰਦ’ ਲੋਕ ਅਰਪਣ ਕੀਤੀ ਗਈ।

Advertisement

Advertisement