ਕਾਲਜ ’ਚ ਪੁਸਤਕ ਪ੍ਰਦਰਸ਼ਨੀ
08:11 AM Mar 26, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਮਾਰਚ
ਇੱਥੋਂ ਦੇ ਐੱਸਸੀਡੀ ਸਰਕਾਰੀ ਕਾਲਜ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਾਈ ਗਈ। ਕਾਲਜ ਦੀ ਸ੍ਰੀ ਗੁਰੂ ਅਰਜਨ ਦੇਵ ਲਾਇਬ੍ਰੇਰੀ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਜੀਵਨ ਅਤੇ ਸੰਘਰਸ਼ ਨਾਲ ਸਬੰਧਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਪ੍ਰਦਰਸ਼ਨੀ ਵਿੱਚ ਪ੍ਰੋ. ਐੱਚਐੱਲ ਬਸਰਾ, ਹੈੱਡ ਲਾਇਬ੍ਰੇਰੀਅਨ ਭਰਪੂਰ ਸਿੰਘ, ਲਾਇਬ੍ਰੇਰੀਅਨ ਨਿਧੀ ਗੁਪਤਾ, ਪ੍ਰੋ. ਪਰਮਜੀਤ, ਪ੍ਰੋ. ਸੰਦੀਪ ਕੌਰ , ਪ੍ਰੋ. ਅਨੁਰਾਗ ਅਰੋੜਾ, ਪ੍ਰੋ. ਰਜਨੀ ਸਮੇਤ ਸਾਰੇ ਕਾਲਜ ਸਟਾਫ਼ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਅਤੇ ਆਪਣੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
Advertisement
Advertisement