Aligarh Muslim University ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ
ਅਲੀਗੜ੍ਹ, 10 ਜਨਵਰੀ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਕੈਂਪਸ ਨੂੰ ਉਡਾਉਣ ਦੀ ਧਮਕੀ ਭਰੀ ਇਕ ਈਮੇਲ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਤੇਜ਼ ਕਰ ਦਿੱਤੇ ਗਏ ਹਨ। ਪੁਲੀਸ ਸੁਪਰਡੈਂਟ (ਸਿਟੀ) ਮ੍ਰਿਗਾਂਕ ਸ਼ੇਖਰ ਪਾਠਕ ਨੇ ਕਿਹਾ ਕਿ ਬੀਤੀ ਸ਼ਾਮ ਤੋਂ ਵਾਈਸ ਚਾਂਸਲਰ ਸਮੇਤ ਯੂਨੀਵਰਸਿਟੀ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਈਮੇਲ ਪ੍ਰਾਪਤ ਹੋਣ ਤੋਂ ਬਾਅਦ ਕੈਂਪਸ ਦੇ ਅੰਦਰ ਅਤੇ ਆਲੇ ਦੁਆਲੇ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਦੀ ਚੈਕਿੰਗ ਜਾਰੀ ਹੈ।
ਅਧਿਕਾਰੀ ਨੇ ਕਿਹਾ ਕਿ ਪੁਲੀਸ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਲਾਨਾ ਆਜ਼ਾਦ ਲਾਇਬ੍ਰੇਰੀ ਸਮੇਤ ਸਾਰੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਸਖ਼ਤ ਨਿਗਰਾਨੀ ਰੱਖ ਰਹੇ ਹਨ। ਏਐਮਯੂ ਦੇ ਬੁਲਾਰੇ ਅਸੀਮ ਸਿੱਦੀਕੀ ਨੇ ਪੀਟੀਆਈ ਨੂੰ ਦੱਸਿਆ ਕਿ ਈਮੇਲ ਪੱਤਰ ਵਿੱਚ "ਫਿਰੌਤੀ ਦੇ ਪੈਸੇ" ਦਾ ਵੀ ਜ਼ਿਕਰ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਸਰਗਰਮ ਕਰ ਦਿੱਤਾ ਹੈ ਤਾਂ ਕਿ ਮੇਲ ਆਈਡੀ ਦੇ ਮੂਲ ਦਾ ਪਤਾ ਲਗਾਇਆ ਜਾ ਸਕੇ ਜਿਸ ਤੋਂ ਧਮਕੀ ਦਿੱਤੀ ਗਈ ਸੀ। -ਪੀਟੀਆਈ