Bomb threat: ਏਅਰ ਇੰਡੀਆ ਦੇ ਦਿੱਲੀ-ਇੰਦੌਰ-ਮੁੰਬਈ ਜਹਾਜ਼ ਵਿਚ ਬੰਬ ਦੀ ਧਮਕੀ ਬਾਅਦ ’ਚ ਝੂਠੀ ਨਿਕਲੀ
12:21 PM Oct 30, 2024 IST
Advertisement
ਇੰਦੌਰ, 30 ਅਕਤੂਬਰ
Advertisement
bomb threat: ਦਿੱਲੀ ਤੋਂ ਬਰਾਸਤਾ ਮੁੰਬਈ, ਇੰਦੌਰ ਜਾਣ ਵਾਲੇ ਏਅਰ ਇੰਡੀਆ (Air India) ਦੇ ਜਹਾਜ਼ ਵਿਚ ਬੰਬ ਰੱਖਣ ਦਾ ਦਾਅਵਾ ਕਰਨ ਵਾਲਾ ਇਕ ਸੰਦੇਸ਼ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪੋਸਟ ਕੀਤਾ ਗਿਆ ਸੀ ਜੋ ਬਾਅਦ ਵਿਚ ਝੂਠਾ ਨਿਕਲਿਆ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਧ ਪ੍ਰਦੇਸ਼ ਦੀ ਇੰਦੌਰ ਪੁਲੀਸ ਨੇ ਇਸ ਸਬੰਧ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏਅਰ ਇੰਡੀਆ ਦੇ ਇੱਕ ਸਥਾਨਕ ਅਧਿਕਾਰੀ ਦੀ ਸ਼ਿਕਾਇਤ ਦੇ ਹਵਾਲੇ ਨਾਲ ਏਰੋਡਰੋਮ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ (Air India) ਦੇ ਜਹਾਜ਼ ਏਆਈ 636 ਵਿੱਚ ਪਾਈਪ ਬੰਬ ਰੱਖਣ ਦਾ ਧਮਕੀ ਸੁਨੇਹਾ ਮੰਗਲਵਾਰ ਸ਼ਾਮ 5.08 ਵਜੇ ‘ਐਕਸ’ ਦੇ ਸੋਸ਼ਲ ਮੀਡੀਆ ਅਕਾਉਂਟ ’ਤੇ ਪੋਸਟ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਆਉਣ ਵਾਲਾ ਜਹਾਜ਼ ਪਹਿਲਾਂ ਹੀ ਸ਼ਾਮ 4.38 ਵਜੇ ਇੰਦੌਰ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਸੀ। ਪੁਲੀਸ ਡਿਪਟੀ ਕਮਿਸ਼ਨਰ ਵਿਨੋਦ ਕੁਮਾਰ ਮੀਣਾ ਨੇ ਪੀਟੀਆਈ ਨੂੰ ਦੱਸਿਆ ਕਿ ਏਅਰ ਇੰਡੀਆ (Air India) ਦੀ ਉਡਾਣ ਵਿੱਚ ਪਾਈਪ ਬੰਬ ਰੱਖੇ ਜਾਣ ਦਾ ਸੁਨੇਹਾ ਸਾਡੀ ਜਾਂਚ ਵਿੱਚ ਫਰਜ਼ੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਧਮਕੀ ਭਰਿਆ ਸੰਦੇਸ਼ ਪੋਸਟ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
ਸੂਤਰਾਂ ਅਨੁਸਾਰ ਮੰਗਲਵਾਰ ਨੂੰ ਵੱਖ-ਵੱਖ ਭਾਰਤੀ ਏਅਰਲਾਈਨਾਂ ਦੁਆਰਾ ਸੰਚਾਲਿਤ 100 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ। 16 ਦਿਨਾਂ ਵਿੱਚ 510 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ। ਪੀਟੀਆਈ
Advertisement