ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲ ਵਿਚ ਫਸੀ ਬੌਲੀਵੁੱਡ ਅਦਾਕਾਰਾ ਨੁਸਰਤ ਭਰੁਚਾ ਸਹੀ ਸਲਾਮਤ ਭਾਰਤ ਪੁੱਜੀ

01:17 PM Oct 08, 2023 IST

ਮੁੰਬਈ, 8 ਅਕਤੂਬਰ

Advertisement

ਹਮਾਸ ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲਿਆਂ ਮਗਰੋਂ ਇਜ਼ਰਾਇਲ ਵਿਚ ਫਸੀ ਬੌਲੀਵੁੱਡ ਅਦਾਕਾਰ ਨੁਸਰਤ ਭਰੁਚਾ ਅੱਜ ਸਹੀ ਸਲਾਮਤ ਵਾਪਸ ਭਾਰਤ ਪੁੱਜ ਗਈ ਹੈ। ਇਸ ਤੋਂ ਪਹਿਲਾਂ ਅਦਾਕਾਰ ਦੀ ਪ੍ਰਚਾਰਕ ਨੇ ਕਿਹਾ ਕਿ ਨੁਸਰਤ ‘ਸੁਰੱਖਿਅਤ’ ਹੈ ਤੇ ਭਾਰਤ ਲਈ ਰਵਾਨਾ ਹੋ ਚੁੱਕੀ ਹੈ। ਅਦਾਕਾਰਾ ਹਾਇਫਾ ਕੌਮਾਂਤਰੀ ਫਿਲਮ ਮੇਲੇ (28 ਸਤੰਬਰ ਤੋਂ 7 ਅਕਤੂਬਰ ਤੱਕ) ਵਿੱਚ ਸ਼ਿਰਕਤ ਕਰਨ ਲਈ ਇਜ਼ਰਾਇਲ ਗਈ ਸੀ। ਪ੍ਰਚਾਰਕ ਨੇ ਇਕ ਬਿਆਨ ਵਿੱਚ ਕਿਹਾ, ‘‘ਅਸੀਂ ਨੁਸਰਤ ਨਾਲ ਸੰਪਰਕ ਸਾਧਨ ਵਿਚ ਸਫ਼ਲ ਰਹੇ ਸੀ ਤੇ ਭਾਰਤ ਸਫਾਰਤਖਾਨੇ ਦੀ ਮਦਦ ਨਾਲ ਉਸ ਨੂੰ ਵਾਪਸ ਸੁਰੱਖਿਅਤ ਘਰ ਲਿਆਂਦਾ ਜਾ ਰਿਹਾ ਹੈ। ਸਾਨੂੰ ਸਿੱਧੀ ਉਡਾਣ ਨਹੀਂ ਮਿਲੀ, ਜਿਸ ਕਰਕੇ ਉਹ ਕੁਨੈਕਟਿੰਗ ਉਡਾਣ ਰਾਹੀਂ ਘਰ ਲਈ ਰਵਾਨਾ ਹੋ ਚੁੱਕੀ ਹੈ।’’ ਭਰੁਚਾ ‘ਪਿਆਰ ਕਾ ਪੰਚਨਾਮਾ’, ‘ਸੋਨੂ ਕੇ ਟੀਟੂ ਕੀ ਸਵੀਟੀ’, ‘ਛੋਰੀ’ ਤੇ ‘ਅਕੇਲੀ’ ਫਿਲਮਾਂ ਵਿਚ ਨਜ਼ਰ ਆਈ ਸੀ। -ਪੀਟੀਆਈ

Advertisement
Advertisement