ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿਆਗਰਾਜ ਸਟੇਡੀਅਮ ਨੇਡ਼ਿਓਂ ਲਾਸ਼ ਬਰਾਮਦ

06:33 AM Jul 03, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦੱਖਣੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਨੇੜੇ ਇੱਕ 38 ਸਾਲਾ ਵਿਅਕਤੀ ਨੇ ਅੱਜ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸਥਾਨਕ ਨਿਵਾਸੀਆਂ ਨੂੰ ਸਟੇਡੀਅਮ ਦੇ ਸਾਹਮਣੇ ਪਾਰਕ ਅੰਦਰੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਅਖਿਲੇਸ਼ਵਰ ਮਿਸ਼ਰਾ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੁਲੀਸ ਮੁਤਾਬਕ ਅਖਿਲੇਸ਼ਵਰ ਦਿੱਲੀ ਦੇ ਰੇਸ ਕੋਰਸ ਏਅਰਫੋਰਸ ਸਟੇਸ਼ਨ ’ਤੇ ਕੰਮ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਖਿਲੇਸ਼ਵਰ ਸ਼ਨਿਚਰਵਾਰ ਦੇਰ ਰਾਤ ਇਕੱਲਾ ਪਾਰਕ ’ਚ ਆਇਆ ਸੀ। ਸਥਾਨਕ ਲੋਕਾਂ ਨੇ ਸਵੇਰੇ 5.41 ਵਜੇ ਦੇ ਕਰੀਬ ਲਾਸ਼ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਦੌਰਾਨ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ। ਡੀਸੀਪੀ (ਦੱਖਣੀ) ਚੰਦਨ ਚੌਧਰੀ ਨੇ ਕਿਹਾ ਕਿ ਲਾਸ਼ ਤਿਆਗਰਾਜ ਸਟੇਡੀਅਮ ਦੇ ਗੇਟ-7 ਦੇ ਸਾਹਮਣੇ ਵਾਲੀ ਪਾਰਕ ਅੰਦਰੋਂ ਮਿਲੀ ਹੈ।

Advertisement

Advertisement
Tags :
ਸਟੇਡੀਅਮਤਿਆਗਰਾਜਨੇਡ਼ਿਓਂਬਰਾਮਦ
Advertisement