ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ
08:32 AM Dec 31, 2024 IST
ਪੱਤਰ ਪ੍ਰੇਰਕ,
ਧਾਰੀਵਾਲ, 30 ਦਸੰਬਰ
ਇਥੇ ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇਅ ਦੇ ਨਹਿਰੀ ਪੁਲ ਹੇਠੋਂ ਅਪਰਬਾਰੀ ਦੁਆਬ ਨਹਿਰ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਸਨਾਖਤ ਅਮਿਤ (28) ਪੁੱਤਰ ਬਿੱਲਾ ਵਾਸੀ ਨਹਿਰੂ ਗੇਟ ਬਾਲਮੀਕੀ ਮੁਹੱਲਾ ਬਟਾਲਾ ਵਜੋਂ ਹੋਈ ਅਤੇ ਉਹ ਕਾਰਪੋਰੇਸ਼ਨ ਬਟਾਲਾ ਵਿੱਚ ਸਫਾਈ ਸੇਵਕ ਵਜੋਂ ਕੰਮ ਕਰਦਾ ਸੀ। ਨਹਿਰ ਵਿੱਚ ਪਾਣੀ ਘੱਟਣ ਕਾਰਨ ਇਹ ਲਾਸ਼ ਪੁਲ ਹੇਠੋਂ ਕਿਸੇ ਨੂੰ ਦਿਖਾਈ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਧਾਰੀਵਾਲ ਦੇ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਵਾਇਆ। ਉਸਦੀ ਜੇਬ ਵਿੱਚੋਂ ਮਿਲੇ ਕਾਗਜ਼ ਦੇ ਟੁਕੜੇ ’ਤੇ ਕਿਸੇ ਦਾ ਮੋਬਾਈਲ ਨੰਬਰ ਲਿਖਿਆ ਸੀ, ਜਿਸ ’ਤੇ ਫੋਨ ਕਰਨ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪਹੁੰਚ ਕੇ ਉਸਦੀ ਪਛਾਣ ਕੀਤੀ।
Advertisement
Advertisement