ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਈਆਰਐੱਫ ਸਪਾਈ ਯੂਨੀਵਰਸ ਦੀ ਫਿਲਮ ਵਿੱਚ ਖਲਨਾਇਕ ਬਣੇਗਾ ਬੌਬੀ ਦਿਓਲ

10:20 AM Mar 29, 2024 IST

ਮੁੰਬਈ: ਫਿਲਮ ‘ਐਨੀਮਲ’ ਵਿਚਲੀ ਭੂਮਿਕਾ ਤੋਂ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਬਾਅਦ ਬੌਲੀਵੁੱਡ ਅਦਾਕਾਰ ਬੌਬੀ ਦਿਓਲ ਹੁਣ ਵਾਈਆਰਐੱਫ(ਯਸ਼ ਰਾਜ ਫਿਲਮਸ) ਦੀ ਆਉਣ ਵਾਲੀ ਜਾਸੂਸੀ ਫਿਲਮ ਵਿਚ ਵੀ ਖਲਨਾਇਕ ਬਣੇਗਾ। ਸੂਤਰਾਂ ਅਨੁਸਾਰ ਉਹ ਆਲੀਆ ਭੱਟ ਅਤੇ ਸ਼ਰਵਰੀ ਦੀ ਆਉਣ ਵਾਲੀ ਫਿਲਮ ਵਿੱਚ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਏਗਾ। ਆਲੀਆ ਇਸ ਫਿਲਮ ਵਿੱਚ ਜਾਸੂਸ ਏਜੰਟ ਦੀ ਭੂਮਿਕਾ ਨਿਭਾਏਗੀ। ਫਿਲਮ ਦਾ ਨਿਰਦੇਸ਼ਨ ਸ਼ਿਵ ਰਾਵੇਲ ਕਰਨਗੇ ਤੇ ਫਿਲਮ ਦੀ ਸ਼ੂਟਿੰਗ ਇਸ ਸਾਲ ਦੀ ਦੂਜੀ ਛਮਾਹੀ ਵਿਚ ਸ਼ੁਰੂ ਹੋਵੇਗੀ। ਫਿਲਮ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’, ‘ਪਠਾਨ’, ‘ਟਾਈਗਰ 3’ ਅਤੇ ‘ਵਾਰ 2’ ਮਗਰੋਂ ਵਾਈਆਰਐਫ ਸਪਾਈ ਯੂਨੀਵਰਸ ਦੀ ਇਹ ਸੱਤਵੀਂ ਫਿਲਮ ਹੋਵੇਗੀ। ਬੌਬੀ ਦੀ ਗੱਲ ਕਰੀਏ ਤਾਂ ਉਸ ਨੇ ‘ਐਨੀਮਲ’ ਵਿਚ ਅਬਰਾਰ ਹੱਕ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਰੈਡੀ ਵਾਂਗਾ ਨੇ ਕੀਤਾ ਸੀ ਤੇ ਇਹ 2023 ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਸੀ। ਇਸ ਫਿਲਮ ਵਿਚ ਖਲਨਾਇਕ ਦਾ ਦਮਦਾਰ ਕਿਰਦਾਰ ਨਿਭਾਉਣ ਬਦਲੇ ਬੌਬੀ ਦਿਓਲ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਸੀ। -ਏਐੱਨਆਈ

Advertisement

Advertisement
Advertisement