For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

12:03 PM May 11, 2024 IST
ਛੋਟਾ ਪਰਦਾ
ਅਭਿਸ਼ੇਕ ਨਿਗਮ
Advertisement

ਧਰਮਪਾਲ
ਮੁੱਖ ਭੂਮਿਕਾ ਵਿੱਚ ਅਭਿਸ਼ੇਕ ਨਿਗਮ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਆਗਾਮੀ ਸ਼ੋਅ ‘ਪੁਕਾਰ-ਦਿਲ ਸੇ ਦਿਲ ਤਕ’ ਦੀ ਪਹਿਲੀ ਝਲਕ ਨੇ ਦਰਸ਼ਕਾਂ ਨੂੰ ਪਿਆਰ, ਨੁਕਸਾਨ ਅਤੇ ਮੁਕਤੀ ਦੀ ਆਪਣੀ ਮਨਮੋਹਕ ਕਹਾਣੀ ਨਾਲ ਮੋਹਿਤ ਕੀਤਾ ਹੈ। ਜੈਪੁਰ ਦੇ ਪਿਛੋਕੜ ਵਿੱਚ ਸੈੱਟ ਕੀਤਾ ਗਿਆ, ਇਹ ਸ਼ੋਅ ਇੱਕ ਮਾਂ ਅਤੇ ਉਸ ਦੀਆਂ ਦੋ ਧੀਆਂ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਇੱਕ ਚਾਲਬਾਜ਼ੀ ਕਾਰਨ ਦੁਖਦਾਈ ਤੌਰ ’ਤੇ ਵੱਖ ਹੋ ਜਾਂਦੀਆਂ ਹਨ। ਪਰ ਕਿਸਮਤ ਨੇ ਅਚਾਨਕ ਇੱਕ ਮੋੜ ’ਤੇ ਸਰਸਵਤੀ, ਵੇਦਿਕਾ ਅਤੇ ਕੋਇਲ ਦੇ ਰਸਤੇ ਇੱਕ ਵਾਰ ਫਿਰ ਇਕੱਠੇ ਕਰ ਦਿੱਤੇ। ਹੁਣ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਤਾਕਤਾਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਤੋੜ ਦਿੱਤਾ ਸੀ।
ਅਦਾਕਾਰ ਅਭਿਸ਼ੇਕ ਨਿਗਮ ਮਸ਼ਹੂਰ ਮਹੇਸ਼ਵਰੀ ਪਰਿਵਾਰ ਦੇ ਵਾਰਿਸ ਸਾਗਰ ਮਹੇਸ਼ਵਰੀ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਪੇਸ਼ੇ ਤੋਂ ਵਕੀਲ ਸਾਗਰ ਬਹੁਤ ਬੁੱਧੀਮਾਨ ਵਿਅਕਤੀ ਹੈ ਪਰ ਉਸ ਦਾ ਨਿਰਾਸ਼ਾਵਾਦ ਅਕਸਰ ਸੰਸਾਰ ਪ੍ਰਤੀ ਉਸ ਦੇ ਨਜ਼ਰੀਏ ’ਤੇ ਪਰਛਾਵਾਂ ਪਾ ਦਿੰਦਾ ਹੈ। ਉਸ ਦੇ ਨੈਤਿਕ ਸੁਭਾਅ ਅਤੇ ਔਰਤਾਂ ਲਈ ਗਹਿਰੇ ਆਦਰ ਦੇ ਬਾਵਜੂਦ, ਉਹ ਭਾਵਨਾਤਮਕ ਤੌਰ ’ਤੇ ਉਦਾਸ ਹੈ ਅਤੇ ਪਿਆਰ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ। ਜਿਵੇਂ ਹੀ ਉਸ ਦੀ ਪਿਤਾ ਨਾਲ ਸਬੰਧਾਂ ਵਿੱਚ ਖਟਾਸ ਆ ਜਾਂਦੀ ਹੈ ਤਾਂ ਸਾਗਰ ਆਪਣਾ ਨਾਮ ਅਤੇ ਪਛਾਣ ਛੱਡ ਕੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਇੱਕ ਯਾਤਰਾ ’ਤੇ ਨਿਕਲਦਾ ਹੈ।
ਅਭਿਸ਼ੇਕ ਨਿਗਮ ਨੇ ਇਸ ਭੂਮਿਕਾ ਨੂੰ ਨਿਭਾਉਣ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਕਿਹਾ, “ਮੈਂ ‘ਪੁਕਾਰ-ਦਿਲ ਸੇ ਦਿਲ ਤੱਕ’ ਦਾ ਹਿੱਸਾ ਬਣ ਕੇ ਸੱਚਮੁੱਚ ਰੁਮਾਂਚਿਤ ਹਾਂ ਕਿਉਂਕਿ ਇਹ ਇੱਕ ਅਜਿਹੀ ਮਨੋਰੰਜਕ ਕਹਾਣੀ ਹੈ ਕਿ ਸਾਗਰ ਦਾ ਕਿਰਦਾਰ ਨਿਭਾਉਣਾ ਕਾਫ਼ੀ ਸਾਹਸੀ ਹੋਣ ਵਾਲਾ ਹੈ ਕਿਉਂਕਿ ਉਹ ਇੱਕ ਭਰੋਸੇਮੰਦ ਅਤੇ ਬੁੱਧੀਮਾਨ ਨੌਜਵਾਨ ਹੈ ਜੋ ਸ਼ਾਇਦ ਪਿਆਰ ਵਿੱਚ ਵਿਸ਼ਵਾਸ ਨਹੀਂ ਕਰਦਾ ਪਰ ਉਹ ਆਪਣੇ ਅਤੀਤ ਤੋਂ ਪੈਦਾ ਹੋਈਆਂ ਆਪਣੀਆਂ ਭਾਵਨਾਵਾਂ ਅਤੇ ਸੰਘਰਸ਼ਾਂ ਨਾਲ ਜੂਝ ਰਿਹਾ ਹੈ। ਉਹ ਹਾਸੇ-ਮਜ਼ਾਕ ਦੀ ਭਾਵਨਾ ਨਾਲ ਆਪਣੇ ਦਰਦ ਨੂੰ ਛੁਪਾਉਂਦਾ ਹੈ ਪਰ ਉਸ ਚਿਹਰੇ ਦੇ ਅੰਦਰ ਉਸ ਦਾ ਇੱਕ ਕਮਜ਼ੋਰ ਪੱਖ ਵੀ ਹੈ ਜੋ ਵੇਦਿਕਾ ਨੂੰ ਮਿਲਣ ਤੋਂ ਬਾਅਦ ਸਮੇਂ ਦੇ ਨਾਲ ਹੋਰ ਸਪੱਸ਼ਟ ਹੋ ਜਾਂਦਾ ਹੈ। ਉਹ ਪਿਆਰ ਅਤੇ ਜੀਵਨ ਬਾਰੇ ਆਪਣੇ ਵਿਸ਼ਵਾਸਾਂ ਨਾਲ ਜੂਝਦੇ ਹੋਏ ਆਪਣੇ ਪਰਿਵਾਰ ਦੀ ਵਿਰਾਸਤ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ, ਕਈ ਭਾਵਨਾਵਾਂ ਦਾ ਪ੍ਰਦਰਸ਼ਨ ਦਿਲਚਸਪ ਤਰੀਕੇ ਨਾਲ ਉਤਰਾਅ-ਚੜ੍ਹਾਅ ਨਾਲ ਭਰਪੂਰ ਹੋਣ ਜਾ ਰਿਹਾ ਹੈ।’’

Advertisement

ਦੇਵਾਸ਼ੀਸ

ਦੇਵਾਸ਼ੀਸ਼ ‘ਉਡਨੇ ਕੀ ਆਸ਼ਾ’ ਦਾ ਹਿੱਸਾ ਬਣਿਆ
ਸ਼ਾਨਦਾਰ ਕਹਾਣੀ, ਕਿਰਦਾਰਾਂ ਅਤੇ ਚੰਗੇ ਨਿਰਮਾਣ ਵਾਲੇ ਸ਼ੋਅ ‘ਉਡਨੇ ਕੀ ਆਸ਼ਾ’ ਵਿੱਚ ਅਦਾਕਾਰ ਦੇਵਾਸ਼ੀਸ਼ ਸ਼ੋਅ ’ਚ ਮੁੱਖ ਕਿਰਦਾਰ ਸਚਿਨ ਦੇ ਛੋਟੇ ਭਰਾ ਆਕਾਸ਼ ਦੀ ਭੂਮਿਕਾ ਨਿਭਾ ਰਿਹਾ ਹੈ।
ਉਹ ਕਹਿੰਦਾ ਹੈ, “ਮੈਂ ਕਈ ਟੀਵੀ ਸ਼ੋਅ’ਜ਼ ਲਈ ਜੂਨੀਅਰ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਮੈਂ 16 ਸਾਲ ਦਾ ਸੀ ਤਾਂ ਮੈਨੂੰ ਰੋਜ਼ਾਨਾ 500 ਰੁਪਏ ਮਿਲਦੇ ਸਨ। ਮੇਰਾ ਪਹਿਲਾ ਸ਼ੋਅ ‘ਜਾਸੂਸ ਬਹੂ’ ਸੀ ਅਤੇ ਮੈਂ ਮੁੱਖ ਕਿਰਦਾਰ ਦੇ ਛੋਟੇ ਭਰਾ ਦਾ ਕਿਰਦਾਰ ਨਿਭਾ ਰਿਹਾ ਸੀ। ਇਹ ਕਾਫ਼ੀ ਦੇਰ ਤੱਕ ਚੱਲਦਾ ਰਿਹਾ। ਸੋਨੀ ਟੀਵੀ ’ਤੇ ਮੇਰਾ ਇੱਕ ਹੋਰ ਸ਼ੋਅ ‘ਅਪਨਾਪਨ’ ਸੀ। ਮੈਂ ਉਸ ਸਮੇਂ ਦੋ ਸ਼ੋਅ ਕਰ ਰਿਹਾ ਸੀ। ਦੋਵਾਂ ਵਿੱਚ ਕਿਰਦਾਰ ਉਹੀ ਸਨ ਅਤੇ ਇਸ ਲਈ ਮੈਨੂੰ ਆਪਣੀ ਦਿੱਖ ਬਹੁਤੀ ਨਹੀਂ ਬਦਲਣੀ ਪਈ। ਇਸ ਤੋਂ ਬਾਅਦ ਮੈਂ 3 ਮਹੀਨੇ ਦਾ ਬਰੇਕ ਲਿਆ ਅਤੇ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ।
ਮੇਰੇ ਲਈ ਸਭ ਤੋਂ ਵੱਡੀ ਕਾਮਯਾਬੀ ‘ਬੜੇ ਅੱਛੇ ਲਗਤੇ ਹੈਂ 2’ ਸੀ। ਲੀਪ ਤੋਂ ਬਾਅਦ, ਮੈਂ ਲਗਭਗ ਇੱਕ ਸਾਲ ਲਈ ਇੱਕ ਨਕਾਰਾਤਮਕ ਭੂਮਿਕਾ ਨਿਭਾਈ ਅਤੇ ਉਹ ਸ਼ੋਅ ਅਸਲ ਵਿੱਚ ਵਧੀਆ ਸੀ, ਕਾਸਟ ਸ਼ਾਨਦਾਰ ਸੀ। ਇਸ ਦੌਰਾਨ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ। ਮੈਂ ਇੱਕੋ ਸਮੇਂ ਛੇ ਭਾਵਨਾਵਾਂ ਨਾਲ ਖੇਡ ਰਿਹਾ ਸੀ; ਚਾਲਾਕੀ, ਗੁੱਸਾ, ਪਿਆਰ, ਲੜਾਈ... ਸਭ ਕੁਝ ਇਕੱਠਾ ਸੀ। ਮੈਂ ‘ਬਰਸਾਤੇਂ’ ਫਿਲਮ ਕੀਤੀ, ਜਿੱਥੇ ਮੈਂ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਇਆ। ਉਸ ਤੋਂ ਬਾਅਦ, ਮੈਂ ਹੋਰ ਅੱਗੇ ਵਧਣ ਦੀ ਉਮੀਦ ਵਿੱਚ ਸਟਾਰ ਪਲੱਸ ’ਤੇ ਆਇਆ ਹਾਂ।’’
ਉਸ ਨੇ ਅੱਗੇ ਕਿਹਾ, ‘‘ਰਾਹੁਲ ਕੁਮਾਰ ਤਿਵਾਰੀ ਦੁਆਰਾ ਨਿਰਮਿਤ, ਇਹ ਸ਼ੋਅ ਇੱਕ ਚੰਗਾ ਮੌਕਾ ਸੀ। ਮੈਨੂੰ ਉਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਸ ਦੀ ਪ੍ਰੋਡਕਸ਼ਨ ਅਤੇ ਕਹਾਣੀ; ਮੈਂ ਸਭ ’ਤੇ ਕਾਇਲ ਹੋ ਗਿਆ ਹਾਂ। ਸਾਰੇ ਕਿਰਦਾਰ ਮੇਰੇ ਪਹਿਲਾਂ ਨਿਭਾਏ ਕਿਰਦਾਰਾਂ ਨਾਲੋਂ ਬਹੁਤ ਵੱਖਰੇ ਹਨ। ਮੇਰਾ ਕਿਰਦਾਰ ਸਕਾਰਾਤਮਕ ਹੈ ਜੋ ਅਸਲ ਵਿੱਚ ਪਰਿਵਾਰ ਨੂੰ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਨੂੰ ਇਕੱਠੇ ਰੱਖਣਾ ਚਾਹੁੰਦਾ ਹੈ, ਇਸ ਲਈ ਇਹ ਕਿਰਦਾਰ ਸ਼ਾਨਦਾਰ ਦਿਖਾਈ ਦਿੰਦਾ ਹੈ।’’
ਉਹ ਅੱਗੇ ਕਹਿੰਦਾ ਹੈ, “ਮੈਨੂੰ ਲੱਗਦਾ ਹੈ ਕਿ ਇਸ ਦਾ ਨਾਂ ਹੀ ਮੈਨੂੰ ਪ੍ਰੇਰਿਤ ਕਰਦਾ ਹੈ, ਜਦੋਂ ਵੀ ਮੈਂ ‘ਦਿਲ ਹੈ ਛੋਟਾ ਸਾ’ ਗੀਤ ਸੁਣਿਆ, ਇਹ ਮੈਨੂੰ ਪ੍ਰੇਰਨਾ ਅਤੇ ਬਹੁਤ ਸਕਾਰਾਤਮਕਤਾ ਪ੍ਰਦਾਨ ਕਰਦਾ ਹੈ। ਸੈੱਟ ’ਤੇ ਊਰਜਾ ਵੀ ਚੰਗੀ ਅਤੇ ਸਕਾਰਾਤਮਕ ਹੈ ਪਰ ਮੇਰੇ ਲਈ ਇੱਕ ਕੰਮ ਔਖਾ ਹੈ, ਉਹ ਹੈ ਆਪਣੀ ਦਾੜ੍ਹੀ ਨੂੰ ਕੱਟਣਾ ਅਤੇ ਸ਼ੇਵ ਕਰਨਾ ਕਿਉਂਕਿ ਜਦੋਂ ਵੀ ਮੈਂ ਸਕਰੀਨ ’ਤੇ ਜਾਂਦਾ ਹਾਂ, ਮੇਰੀ ਥੋੜ੍ਹੀ ਜਿਹੀ ਦਾੜ੍ਹੀ ਹੁੰਦੀ ਹੈ ਜੋ ਮੈਨੂੰ ਚੰਗੀ ਲੱਗਦੀ ਹੈ ਪਰ ਕਿਰਦਾਰ ਬਹੁਤ ਛੋਟਾ ਹੈ, ਉਹ ਇੱਕ ਸ਼ੈੱਫ ਵੀ ਹੈ ਅਤੇ ਇਸ ਲਈ ਮੈਂ ਇੱਕ ਸਾਫ਼ ਦਿੱਖ ਚਾਹੁੰਦਾ ਸੀ। ਪਹਿਲਾਂ ਤਾਂ ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਲ ਸੀ, ਪਰ ਬਾਅਦ ਵਿੱਚ ਆਪਣੇ ਆਪ ਨੂੰ ਇਸ ਕਿਰਦਾਰ ਵਿੱਚ ਦੇਖ ਕੇ ਮੇਰਾ ਨਜ਼ਰੀਆ ਅਤੇ ਪੂਰੀ ਸ਼ਖ਼ਸੀਅਤ ਬਦਲ ਗਈ।’’
ਸੈੱਟ ’ਤੇ ਸ਼ੂਟਿੰਗ ਕਰਨ ਸਬੰਧੀ ਆਪਣੇ ਅਨੁਭਵ ਦੱਸਦਾ ਹੋਇਆ ਉਹ ਕਹਿੰਦਾ ਹੈ, ‘‘ਸਾਰੇ ਕਿਰਦਾਰ, ਸਾਰਾ ਆਨ-ਸਕਰੀਨ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ। ਅਸੀਂ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਂਦੇ ਹਾਂ। ਇੱਥੇ ਬਹੁਤ ਸਾਰੇ ਮਜ਼ਾਕੀਆ ਪਲ ਹੁੰਦੇ ਹਨ। ਸ਼ੂਟਿੰਗ ਦੌਰਾਨ ਇੱਕ ਸਮਾਂ ਅਜਿਹਾ ਸੀ ਜਦੋਂ ਮੈਨੂੰ ਇੱਕ ਲਾਈਨ ਬੋਲਣੀ ਸੀ ਪਰ ਮੈਂ ਲਾਈਨ ਨੂੰ ਭੁੱਲ ਗਿਆ ਸੀ। ਉਦੋਂ ਹਰ ਕੋਈ ਮੇਰੇ ਵੱਲ ਦੇਖ ਰਿਹਾ ਸੀ। ਇਸ ਲਈ ਮੈਂ ਬਿਨਾਂ ਸੋਚੇ-ਸਮਝੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ, ਸਿਰਫ਼ ਇਹ ਯਕੀਨੀ ਬਣਾਉਣ ਲਈ ਕਿ ਹਰ ਕੋਈ ਸੋਚੇ ਕਿ ਮੈਂ ਆਪਣੀਆਂ ਲਾਈਨਾਂ ਨੂੰ ਨਹੀਂ ਭੁੱਲਿਆ। ਮੈਂ ਮਰਾਠੀ ਵਿੱਚ ਕੁਝ ਕਹਿਣਾ ਸ਼ੁਰੂ ਕੀਤਾ ਅਤੇ ਹਰ ਕੋਈ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕੀ ਇਹ ਉਹੀ ਲਾਈਨਾਂ ਹਨ ਜੋ ਮੈਨੂੰ ਦਿੱਤੀਆਂ ਗਈਆਂ ਸਨ, ਮੈਂ ਬਾਅਦ ਵਿੱਚ ਮੁਆਫ਼ੀ ਮੰਗੀ ਅਤੇ ਸਾਰੇ ਹੱਸਣ ਲੱਗੇ।’’

ਝਾਂਸੀ ਅਤੇ ਜਾਨਵੀ ਦੇ ਕਿਰਦਾਰ ਵਿੱਚ ਉਲਕਾ ਗੁਪਤਾ

ਝਾਂਸੀ ਤੋਂ ਜਾਨਵੀ ਤੱਕ ਉਲਕਾ ਦਾ ਸਫ਼ਰ
ਜ਼ੀ ਟੀਵੀ ’ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਝਾਂਸੀ ਕੀ ਰਾਣੀ’ (2009-2010) ਵਿੱਚ ਛੋਟੀ ਮਣੀਕਰਨਿਕਾ ਦੀ ਭੂਮਿਕਾ ਲਈ ਮਸ਼ਹੂਰ ਅਦਾਕਾਰਾ ਉਲਕਾ ਗੁਪਤਾ ਨੇ ਹੁਣ ਜ਼ੀ ਟੀਵੀ ਦੇ ਨਵੇਂ ਸ਼ੋਅ ‘ਮੈਂ ਹੂੰ ਸਾਥ ਤੇਰੇ’ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ 15 ਸਾਲ ਬਾਅਦ ਇਸ ਚੈਨਲ ’ਤੇ ਵਾਪਸੀ ਕੀਤੀ ਹੈ। ਇਹ ਸ਼ੋਅ ਗਵਾਲੀਅਰ ਵਿੱਚ ਰਹਿਣ ਵਾਲੀ ਸਿੰਗਲ ਮਦਰ ਜਾਨਵੀ (ਉਲਕਾ ਗੁਪਤਾ) ਦੇ ਸਫ਼ਰ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਹ ਇਕੱਲੀ ਹੀ ਮਾਤਾ ਤੇ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੈ। 12 ਸਾਲ ਦੀ ਉਮਰ ਵਿੱਚ ਇੱਕ ਬਹਾਦਰ ਸੁਤੰਤਰਤਾ ਸੈਨਾਨੀ ਦੀ ਭੂਮਿਕਾ ਨਿਭਾਉਣ ਤੋਂ ਲੈ ਕੇ ਹੁਣ ਸਿੰਗਲ ਮਦਰ ਜਾਨਵੀ ਦੀ ਭੂਮਿਕਾ ਨਿਭਾਉਣ ਤੱਕ, ਉਲਕਾ ਨੇ ਲੰਮਾ ਸਫ਼ਰ ਤੈਅ ਕੀਤਾ ਹੈ।
ਉਲਕਾ ਗੁਪਤਾ ਆਪਣੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਹੈ। ਉਹ ਕਹਿੰਦੀ ਹੈ, ‘‘ਜ਼ੀ ਟੀਵੀ ’ਤੇ ਝਾਂਸੀ ਦੀ ਰਾਣੀ ਦੀ ਭੂਮਿਕਾ ਨਿਭਾਉਣ ਤੋਂ ਲੈ ਕੇ ਹੁਣ ਜਾਨਵੀ ਦੇ ਰੂਪ ਵਿੱਚ ਚੈਨਲ ’ਤੇ ਵਾਪਸੀ ਤੱਕ, ਮੇਰੀ ਜ਼ਿੰਦਗੀ ਉਸੇ ਮੋੜ ’ਤੇ ਵਾਪਸ ਆ ਗਈ ਹੈ। ਮੈਂ 15 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇਸ ਚੈਨਲ ’ਤੇ ਵਾਪਸ ਆਉਣ ਲਈ ਬਹੁਤ ਉਤਸ਼ਾਹਿਤ ਹਾਂ। ਜਦੋਂ ਮੈਂ ਸਿਰਫ਼ 12 ਸਾਲਾਂ ਦੀ ਸੀ, ਮੈਂ ਜ਼ੀ ਟੀਵੀ ’ਤੇ ਨੰਨ੍ਹੀ ਮਨੂ ਵਜੋਂ ਆਪਣੀ ਪਹਿਲੀ ਮੁੱਖ ਭੂਮਿਕਾ ਨਿਭਾਈ, ਜਿਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਕੀਤਾ ਗਿਆ ਸੀ। ਮੈਨੂੰ ਖ਼ੁਸ਼ੀ ਹੈ ਕਿ ਹੁਣ ਮੈਂ ਇਸ ਚੈਨਲ ’ਤੇ ਜਾਨਵੀ, ਇੱਕ ਸੁਤੰਤਰ ਸਿੰਗਲ ਮਦਰ ਵਰਗਾ ਸ਼ਕਤੀਸ਼ਾਲੀ ਕਿਰਦਾਰ ਨਿਭਾ ਰਹੀ ਹਾਂ, ਜਿੱਥੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਇਹ ਸੱਚਮੁੱਚ ਘਰ ਵਾਪਸੀ ਵਾਂਗ ਮਹਿਸੂਸ ਹੁੰਦਾ ਹੈ।’’

Advertisement
Author Image

sanam grng

View all posts

Advertisement
Advertisement
×