ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਐਮਡਬਲਿਊ ਹਿੱਟ ਐਂਡ ਰਨ ਕੇਸ: ਕਾਰ ਚਲਾਉਣ ਵੇਲੇ ਮਿਹਰ ਸ਼ਾਹ ਸ਼ਰਾਬ ਦੇ ਨਸ਼ੇ ਵਿਚ ਸੀ: ਪੁਲੀਸ

11:01 AM Jul 11, 2024 IST

ਮੁੰਬਈ, 11 ਜੁਲਾਈ
ਇੱਥੋਂ ਦੇ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਵਿਚ ਪੁਲੀਸ ਨੇ ਖੁਲਾਸਾ ਕੀਤਾ ਕਿ ਹਾਦਸੇ ਵੇਲੇ ਕਾਰ ਚਾਲਕ ਮਿਹਰ ਸ਼ਾਹ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਸ ਨੂੰ ਸੁੱਧ ਬੁੱਧ ਨਹੀਂ ਸੀ। ਦੂਜੇ ਪਾਸੇ ਅਦਾਲਤ ਨੇ ਇਸ ਮਾਮਲੇ ਦੇ ਸਹਿ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਵਰਲੀ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਾਦਸੇ ਸਮੇਂ ਮਿਹਰ ਸ਼ਾਹ ਸ਼ਰਾਬ ਦੇ ਨਸ਼ੇ ਵਿੱਚ ਸੀ। ਪੁਲੀਸ ਟੀਮ ਨੇ ਅੱਜ ਸਵੇਰ ਕਾਰ ਵੱਲੋਂ ਸਕੂਟਰ ਨੂੰ ਟੱਕਰ ਮਾਰਨ ਅਤੇ ਫਿਰ ਪੀੜਤ ਨੂੰ ਘਸੀਟਣ ਵਾਲੇ ਦ੍ਰਿਸ਼ ਨੂੰ ਦੁਹਰਾਇਆ। ਇਸ ਤੋਂ ਇਲਾਵਾ ਪੁਲੀਸ ਦੀ ਟੀਮ ਨੇ ਮਿਹਰ ਤੋਂ ਉਸ ਦੇ ਪਰਿਵਾਰਕ ਡਰਾਈਵਰ ਸਾਹਮਣੇ ਸਵਾਲ ਜਵਾਬ ਕੀਤੇ ਤੇ ਇਸ ਤੋਂ ਬਾਅਦ ਮਿਹਰ ਸਾਹਮਣੇ ਡਰਾਈਵਰ ਤੋਂ ਵੀ ਪੁੱਛ ਪੜਤਾਲ ਕੀਤੀ।
ਮੁੰਬਈ ਦੇ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਵਿਚ ਖੁਲਾਸਾ ਹੋਇਆ ਹੈ ਕਿ ਸ਼ਿਵ ਸੈਨਾ ਆਗੂ ਦੇ ਬੇਟੇ ਮਿਹਰ ਸ਼ਾਹ ਨੇ ਹਾਦਸੇ ਤੋਂ ਤੁਰੰਤ ਬਾਅਦ ਘੱਟੋ ਘੱਟ 40 ਵਾਰ ਆਪਣੀ ਪ੍ਰੇਮਿਕਾ ਨੂੰ ਫੋਨ ਕੀਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਸ ਦੀ ਪ੍ਰੇਮਿਕਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਮਿਹਰ ਦੀ ਪ੍ਰੇਮਿਕਾ ਨੇ ਆਪਣੀ ਭੈਣ ਪੂਜਾ ਨੂੰ ਫੋਨ ਕੀਤਾ ਜੋ ਉਸ ਨੂੰ ਗੋਰੇਗਾਓਂ ਤੋਂ ਘਰ ਲੈ ਗਈ। ਪੁਲੀਸ ਨੂੰ ਮਿਹਰ ਦੇ ਠਿਕਾਣੇ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਦੇ ਜਾਣਕਾਰ ਨੇ ਆਪਣਾ ਮੋਬਾਈਲ ਫ਼ੋਨ ਔਨ ਕੀਤਾ। ਟੱਕਰ ਮਾਰਨ ਤੋਂ ਬਾਅਦ ਮਿਹਰ ਸ਼ਾਹ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਜਿਸ ਮਹਿਲਾ ਨੂੰ ਟੱਕਰ ਮਾਰੀ ਹੈ, ਉਹ ਉਸ ਦੀ ਕਾਰ ਦੇ ਇੱਕ ਟਾਇਰ ਵਿੱਚ ਫਸੀ ਹੋਈ ਸੀ, ਪਰ ਫਿਰ ਵੀ ਉਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਈ ਅਤੇ ਗੱਡੀ ਨਾ ਰੋਕੀ। ਹਾਲਾਂਕਿ ਉਥੋਂ ਲੰਘ ਰਹੇ ਵਾਹਨ ਚਾਲਕਾਂ ਨੇ ਰੌਲਾ ਵੀ ਪਾਇਆ। ਪੁਲੀਸ ਨੇ ਮਿਹਰ ਸ਼ਾਹ ਨੂੰ ਠਾਣੇ ਤੋਂ ਗ੍ਰਿਫਤਾਰ ਕੀਤਾ ਸੀ।

Advertisement

Advertisement