ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਐੱਮਡਬਲਿਊ ਹਾਦਸਾ: ਪੁਲੀਸ ਵੱਲੋਂ ਮੁਲਜ਼ਮ ਨੂੰ ਫੜਨ ਲਈ 11 ਟੀਮਾਂ ਕਾਇਮ

09:00 AM Jul 09, 2024 IST
ਅਦਾਲਤ ਵਿੱਚ ਪੇਸ਼ੀ ਮਗਰੋਂ ਰਾਜਰਿਸ਼ੀ ਬਿਦਾਵਤ ਨੂੰ ਵਾਪਸ ਲਿਜਾਂਦੀ ਹੋਈ ਪੁਲੀਸ। -ਫੋਟੋ: ਪੀਟੀਆਈ

ਮੁੰਬਈ, 8 ਜੁਲਾਈ
ਮੁੰਬਈ ਪੁਲੀਸ ਨੇ ਲੰਘੇ ਦਿਨ ਬੀਐੱਮਡਬਲਿਊ ਕਾਰ ਵੱਲੋਂ ਸਕੂਟਰ ਨੂੰ ਟੱਕਰ ਮਾਰਨ ਕਾਰਨ ਇੱਕ ਔਰਤ ਦੀ ਮੌਤ ਤੇ ਉਸ ਦੇ ਪਤੀ ਦੇ ਜ਼ਖਮੀ ਦੇ ਹੋਣ ਦੇ ਮਾਮਲੇ ’ਚ ਪਾਲਘਰ ਜ਼ਿਲ੍ਹੇ ਨਾਲ ਸਬੰਧਤ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦੇ ਪੁੱਤਰ ਮਿਹਰ ਸ਼ਾਹ ਨੂੰ ਫੜਨ ਲਈ 11 ਟੀਮਾਂ ਕਾਇਮ ਕੀਤੀਆਂ ਹਨ।
ਐਤਵਾਰ ਤੜਕੇ ਵਾਪਰੀ ਘਟਨਾ ’ਚ ਕਾਵੇਰੀ ਨਖਵਾ (45) ਨਾਮੀ ਔਰਤ ਦੀ ਮੌਤ ਹੋ ਗਈ ਸੀ ਤੇ ਉਸ ਦਾ ਪਤੀ ਪ੍ਰਦੀਪ ਜ਼ਖਮੀ ਹੋ ਗਿਆ ਸੀ। ਅਧਿਕਾਰੀ ਨੇ ਅੱਜ ਦੱਸਿਆ ਕਿ ਮਿਹਰ ਸ਼ਾਹ (24) ਦੇ ਦੇਸ਼ ’ਚੋਂ ਫ਼ਰਾਰ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਉਸ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ‘‘ਮਿਹਰ ਸ਼ਾਹ ਦੇ ਮਹਾਰਾਸ਼ਟਰ ਤੋਂ ਉਸ ਦੇ ਫਰਾਰ ਹੋਣ ਦੇ ਖ਼ਦਸ਼ੇ ਕਾਰਨ ਗੁਜਰਾਤ ਸਣੇ ਗੁਆਂਢੀ ਸੂਬਿਆਂ ’ਚ ਪੁਲੀਸ ਟੀਮਾਂ ਭੇਜੀਆਂ ਗਈਆਂ ਹਨ।’’
ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਸ ਕੇਸ ’ਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪੁਲੀਸ ਨੂੰ ਸੂਬੇ ’ਚ ਹਿੱਟ ਐਂਡ ਰਨ ਦੀ ਘਟਨਾਵਾਂ ਨਾਲ ਸਖਤੀ ਨਾਲ ਨਜਿੱਠ ਕੇ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਲਈ ਆਖਿਆ ਹੈ।
ਦੂਜੇ ਪਾਸੇ ਅੱਜ ਮੁੰਬਈ ਦੀ ਇੱਕ ਅਦਾਲਤ ਨੇ ਰਾਜੇਸ਼ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ ਹੈ ਜਦਕਿ ਮਿਹਰ ਦੇ ਡਰਾਈਵਰ ਰਾਜਰਿਸ਼ੀ ਬਿਦਾਵਤ ਨੂੰ ਮੰਗਲਵਾਰ ਤੱਕ ਪੁਲੀਸ ਹਿਰਾਸਤ ’ਚ ਭੇਜਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਐਤਵਾਰ ਤੜਕੇ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਅਦਾਲਤ ’ਚ ਪੇਸ਼ ਕੀਤੀ ਹੈ। ਹੁਣ ਤੱਕ ਦੀ ਜਾਂਚ ਮੁਤਾਬਕ ਮਿਹਰ ਸ਼ਾਹ ਨੇੇ ਐਤਵਾਰ ਤੜਕੇ ਤੱਕ ਜੂਹੂ ਦੀ ਇੱਕ ਬਾਰ ’ਚ ਚਾਰ ਦੋਸਤਾਂ ਨਾਲ ਪਾਰਟੀ ਕੀਤੀ ਸੀ। -ਪੀਟੀਆਈ

Advertisement

ਡਰਾਈਵਰ ਕਾਰ ਰੋਕ ਲੈਂਦਾ ਤਾਂ ਕਾਵੇਰੀ ਬਚ ਸਕਦੀ ਸੀ: ਪ੍ਰਦੀਪ ਨਖਵਾ

ਮੁੰਬਈ: ਬੀਐੱਮਡਬਲਿਊ ਦੀ ਟੱਕਰ ਨਾਲ ਮਾਰੀ ਗਈ ਕਾਵੇਰੀ ਨਖਵਾ ਦੇ ਪਤੀ ਪ੍ਰਦੀਪ ਨਖਵਾ ਨੇ ਕਾਰ ਡਰਾਈਵਰ ਲਈ ਸਖਤ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ (ਡਰਾਈਵਰ) ਕਾਰ ਰੋਕ ਲੈਂਦਾ ਤਾਂ ਉਸ ਦੀ ਪਤਨੀ ਦੀ ਜਾਨ ਬਚ ਸਕਦੀ ਸੀ। ਪ੍ਰਦੀਪ ਨੇ ਕਿਹਾ, ‘‘ਟੱਕਰ ਮਾਰੇ ਜਾਣ ਕਾਰਨ ਅਸੀਂ ਦੋਵੇਂ ਕਾਰ ਦੇ ਬੋਨਟ ’ਤੇ ਡਿੱਗ ਪਏ। ਡਰਾਈਵਰ ਵੱਲੋਂ ਬਰੇਕ ਮਾਰਨ ’ਤੇ ਮੈਂ ਹੇਠਾਂ ਡਿੱਗ ਪਿਆ ਪਰ ਮੇਰੀ ਪਤਨੀ ਕਾਰ ਦੇ ਅਗਲੇ ਪਹੀਏ ਹੇਠ ਫਸ ਗਈ। ਡਰਾਈਵਰ ਨੇ ਕਾਰ ਨਾ ਰੋਕੀ ਤੇ ਮੇਰੀ ਪਤਨੀ ਨੂੰ ਘਸੀੜਦਾ ਹੋਇਆ ਲੈ ਗਿਆ।’’ ਉਸ ਨੇ ਦਾਅਵਾ ਕੀਤਾ ਕਿ 24 ਸਾਲਾਂ ਦਾ ਨੌਜਵਾਨ ਕਾਰ ਚਲਾ ਰਿਹਾ ਸੀ, ਇੱਕ ਹੋਰ ਵਿਅਕਤੀ ਉਸ ਦੇ ਨਾਲ ਵਾਲੀ ਸੀਟ ’ਤੇ ਬੈਠਾ ਹੋਇਆ ਸੀ। -ਪੀਟੀਆਈ

Advertisement
Advertisement
Tags :
accident newsBMW accident
Advertisement