ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਐੱਮਡਬਲਿਊ ਹਾਦਸਾ: ਮੁੰਬਈ ਪੁਲੀਸ ਵੱਲੋਂ ਮੁਲਜ਼ਮ ਮਿਹਿਰ ਸ਼ਾਹ ਗ੍ਰਿਫ਼ਤਾਰ

07:03 AM Jul 10, 2024 IST

ਮੁੰਬਈ, 9 ਜੁਲਾਈ
ਮੁੰਬਈ ਪੁਲੀਸ ਨੇ ਬੀਐੱਮਡਬਲਿਊ ਕਾਰ ਨਾਲ ਸਕੂਟਰ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਮੁਲਜ਼ਮ ਮਿਹਿਰ ਸ਼ਾਹ (24) ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਮਹਿਰ ਸ਼ਾਹ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ। ਹਾਦਸੇ ਵੇਲੇ ਮਿਹਿਰ ਸ਼ਾਹ ਬੀਐੱਮਡਬਲਿਊ ਕਾਰ ਚਲਾ ਰਿਹਾ ਸੀ, ਜਿਸ ਦੌਰਾਨ ਸਕੂਟਰ ਸਵਾਰ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਅਦਾਲਤ ਨੇ ਪਰਿਵਾਰ ਦੇ ਡਰਾਈਵਰ ਰਾਜਰਿਸ਼ੀ ਬਿਦਾਵਤ ਦੀ ਪੁਲੀਸ ਹਿਰਾਸਤ ਵੀ 11 ਜੁਲਾਈ ਤੱਕ ਵਧਾ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਹਿਰ ਨੂੰ ਮੁੰਬਈ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਪੁੱਤਰ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਹਾਦਸੇ ਵਿੱਚ ਸ਼ਾਮਲ ਵਾਹਨ ਨੂੰ ਹਟਾਉਣ ਦੀ ਵੀ ਸਾਜ਼ਿਸ਼ ਰਚੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਕਾਵੇਰੀ ਨਖਵਾ (45) ਅਤੇ ਉਸ ਦਾ ਪਤੀ ਪ੍ਰਦੀਪ ਸਕੂਟਰ ’ਤੇ ਮੁੰਬਈ ਦੇ ਵਰਲੀ ਇਲਾਕੇ ’ਚੋਂ ਲੰਘ ਰਹੇ ਸਨ। ਇਸ ਦੌਰਾਨ ਇੱਕ ਬੀਐੱਮਡਬਲਿਊ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਵੇਰੀ ਦੀ ਮੌਤ ਹੋ ਗਈ ਜਦਕਿ ਪ੍ਰਦੀਪ ਜ਼ਖ਼ਮੀ ਹੋ ਗਿਆ। ਕਾਰ ਨੂੰ ਮਿਹਿਰ ਸ਼ਾਹ ਚਲਾ ਰਿਹਾ ਸੀ। ਪੁਲੀਸ ਨੇ ਮਿਹਿਰ ਨੂੰ ਗ੍ਰਿਫਤਾਰ ਕਰਨ ਲਈ 11 ਟੀਮਾਂ ਬਣਾਈਆਂ ਸਨ। ਉਸ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਰਾਜੇਸ਼ ਸ਼ਾਹ ਅਤੇ ਪਰਿਵਾਰ ਦੇ ਡਰਾਈਵਰ ਰਾਜਰਿਸ਼ੀ ਬਿਦਾਵਤ ਨੂੰ ਸੋਮਵਾਰ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਅਦਾਲਤ ਨੇ ਰਾਜੇਸ਼ ਸ਼ਾਹ ਨੂੰ 14 ਦਿਨਾਂ ਦੀ ਅਦਾਲਤੀ ਜਦਕਿ ਬਿਦਾਵਤ ਨੂੰ ਇੱਕ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਰਾਜੇਸ਼ ਸ਼ਾਹ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਸਥਾਨਕ ਅਦਾਲਤ ਨੇ ਅੱਜ ਬਿਦਾਵਤ ਦੀ ਪੁਲੀਸ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। -ਪੀਟੀਆਈ

Advertisement

Advertisement
Tags :
BMW accident
Advertisement