ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਬੀਰ ਜੈਅੰਤੀ ਮੌਕੇ ਖੂਨਦਾਨ ਕੈਂਪ

08:34 AM Jun 23, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਜੂਨ
ਸੰਤ ਕਬੀਰ ਜੈਅੰਤੀ ਦੇ ਸੰਦਰਭ ਵਿੱਚ ਸਰਵ ਸਮਾਜ ਕਲਿਆਣ ਸਮਿਤੀ ਨੇ ਐੱਲਐੱਨਜੇਪੀ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ। ਕੈਂਪ ਦੀ ਪ੍ਰਧਾਨਗੀ ਸੇਵਾਮੁਕਤ ਅਧਿਕਾਰੀ ਨਰੇਸ਼ ਸੈਣੀ ਨੇ ਕੀਤੀ। ਕੈਂਪ ਵਿੱਚ 18 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਕਰਮਬੀਰ ਸੈਣੀ, ਤਰੁਣ ਵਧਵਾ, ਅਜੀਤ ਤੇ ਕਰਨੈਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਮਿਤੀ ਦੇ ਸੂਬਾ ਪ੍ਰਧਾਨ ਰਮੇਸ਼ਵਰ ਸੈਣੀ ਖੂਨ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਲੈਬਰੋਟਰੀ ਸਹਾਇਕ ਕੁਲਦੀਪ ਨੇ ਆਪਣੇ ਜਨਮ ਦਿਨ ’ਤੇ ਖੂਨ ਦਾਨ ਕੀਤਾ। ਸਮਿਤੀ ਮੈਂਬਰਾਂ ਨੇ ਕੇਕ ਕੱਟ ਕੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਅਜੀਤ, ਨਰਿੰਦਰ, ਵਿਕੀ, ਆਸਮਾਨ, ਅਮਿਤ, ਰਮੇਸ਼, ਸਤੀਸ਼ ਪੁਲਕਿਤ, ਰਮੇਸ਼, ਨਵਜੋਤ ਮੌਜੂਦ ਸਨ।

Advertisement

Advertisement
Advertisement