For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰ ਦੀ ਦੁਕਾਨ ’ਤੇ ਬੁਲਡੋਜ਼ਰ ਚਲਾਇਆ

06:50 AM Jun 28, 2024 IST
ਨਸ਼ਾ ਤਸਕਰ ਦੀ ਦੁਕਾਨ ’ਤੇ ਬੁਲਡੋਜ਼ਰ ਚਲਾਇਆ
Advertisement

ਪ੍ਰਭੂ ਦਿਆਲ/ ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 27 ਜੂਨ
ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅੱਜ ਪਿੰਡ ਮਾਧੋਸਿੰਘਾਨਾ ਵਾਸੀ ਨਸ਼ਾ ਤਸਕਰ ਮੋਨੂੰ ਉਰਫ਼ ਸੋਨੂੰ ਪੁੱਤਰ ਲਛਮਣ ਸਿੰਘ ਤੇ ਉਸ ਦੇ ਪਿਤਾ ਲਛਮਣ ਸਿੰਘ ਵਾਸੀ ਮਾਧੋਸਿੰਘਾਨਾ ਵੱਲੋਂ ਨਾਜਾਇਜ਼ ਰੂਪ ਵਿੱਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਕਰੀਬ 100 ਗਜ਼ ਵਿੱਚ ਬਣਾਈ ਗਈ ਦੁਕਾਨ ’ਤੇ ਬੁਲਡੋਜ਼ਰ ਚਲਾ ਕੇ ਦੁਕਾਨ ਨੂੰ ਢਾਹ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਕਪਤਾਨ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਮੋਨੂੰ ਉਰਫ਼ ਸੋਨੂੰ ਖ਼ਿਲਾਫ਼ ਥਾਣਾ ਸਦਰ ਸਿਰਸਾ, ਹਿਸਾਰ ਅਤੇ ਰਾਜਸਥਾਨ ਦੇ ਨੌਹਰ ਥਾਣੇ ਵਿੱਚ ਨਸ਼ਾ ਤਸਕਰੀ ਦੇ ਕੁੱਲ ਤਿੰਨ ਕੇਸ ਦਰਜ ਹਨ ਜਦੋਂਕਿ ਉਸ ਦੇ ਪਿਤਾ ਲਛਮਣ ਸਿੰਘ ਖ਼ਿਲਾਫ਼ ਥਾਣਾ ਸਦਰ ਸਿਰਸਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ।
ਇਸ ਕਾਰਵਾਈ ਦੌਰਾਨ ਐੱਸਆਈ ਜਗਦੀਸ਼ ਚੰਦਰ, ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਅਮਿਤ ਸਾਹੂ, ਪੰਚਾਇਤ ਅਫ਼ਸਰ ਦਿਨੇਸ਼ ਕੁਮਾਰ ਸਣੇ ਮੱਲੇਕਾ ਪੁਲੀਸ ਚੌਕੀ ਦੇ ਪੁਲੀਸ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜ਼ਿਲ੍ਹਾ ਪੁਲੀਸ ਕਪਤਾਨ ਵਿਕਰਾਂਤ ਭੂਸ਼ਣ ਨੇ ਆਖਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਰਿਕਾਰਡ ਜਾਂਚਣ ਤੋਂ ਬਾਅਦ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×