ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਗਜ਼ਿਟ ਪੋਲ ਦੇ ਸੰਭਾਵੀ ਨਤੀਜਿਆਂ ਤੋਂ ਭਾਜਪਾ ਮਹਿਲਾ ਆਗੂ ਖੁਸ਼

07:44 AM Jun 04, 2024 IST

ਸੁਰਜੀਤ ਮਜਾਰੀ
ਬੰਗਾ, 3 ਜੂਨ
ਇਸ ਵਾਰ ਦੀਆਂ ਲੋਕ ਚੋਣਾਂ ’ਚ ਪੰਜਾਬ ਦੇ ਸਿਆਸੀ ਵਿਹੜੇ ’ਚ ਪ੍ਰਚਾਰ ਪਸਾਰ ਪੱਖੋਂ ਭਾਜਪਾ ਦੀਆਂ ਮਹਿਲਾ ਆਗੂਆਂ ਦੀ ਭੂਮਿਕਾ ਅਹਿਮ ਰਹੀ। ਇਸ ਕਰਕੇ ਉਹ ਐਗਜ਼ਿਟ ਪੋਲ ਦੇ ਸੰਭਾਵੀ ਨਤੀਜਿਆਂ ਤੋਂ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਨੇ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਮਿਲਣ ਜਾ ਰਹੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਿਆ ਹੈ।
ਪਾਰਟੀ ਦੇ ਮਹਿਲਾ ਆਗੂ ਅਨੀਤਾ ਸੋਮ ਪ੍ਰਕਾਸ਼ ਜੋ ਖੁਦ ਹੁਸ਼ਿਆਰਪੁਰ ਤੋਂ ਉਮੀਦਵਾਰ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ’ਚ ਮਹਿਲਾਵਾਂ ਨੇ ਬਰਾਬਰ ਦੀ ਭੂਮਿਕਾ ਨਿਭਾਈ ਹੈ ਅਤੇ ਐਗਜ਼ਿਟ ਪੋਲ ਦੇ ਸੰਭਾਵੀ ਨਤੀਜਿਆਂ ਲਈ ਮਹਿਲਾ ਵਰਗ ਵਿੱਚ ਖੁਸ਼ੀ ਪਾਈ ਜਾ ਰਹੀ ਹੈ।
ਭਾਜਪਾ ਦੇ ਹੀ ਮਹਿਲਾ ਆਗੂ ਸੁਦੇਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਪ੍ਰਚਾਰ ਸਮੇਂ ਆਮਦ ਵਿੱਚ ਪੰਜਾਬ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਣਾ ਵੀ ਐਗਜ਼ਿਟ ਪੋਲ ਦੇ ਉਕਤ ਨਤੀਜਿਆਂ ਨੂੰ ਬਾਖੂਬੀ ਤਸਦੀਕ ਕਰਦਾ ਹੈ। ਇਵੇਂ ਭਾਜਪਾ ਆਗੂ ਮਨੀਸ਼ਾ ਮਹਿਤਾ ਨੇ ਐਗਜ਼ਿਟ ਪੋਲ ਦੇ ਸੰਭਾਵੀ ਨਤੀਜਿਆਂ ਪ੍ਰਤੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਤੀਜੀ ਵਾਰ ਦੇਸ਼ ਦੀ ਸੱਤਾ ਸੰਭਾਲਣ ਦਾ ਅਰਥ ਦੇਸ਼ ਦਾ ਭਵਿੱਖ ਚੰਗੇ ਹੱਥਾਂ ਵਿੱਚ ਜਾਣਾ ਹੈ।
ਭਾਜਪਾ ਦੇ ਮਹਿਲਾ ਬੁਲਾਰੇ ਪੂਨਮ ਮਾਨਿਕ ਨੇ ਕਿਹਾ ਕਿ ਭਾਜਪਾ ਦੀ ਇਸ ਸੰਭਾਵੀ ਜਿੱਤ ਵਿੱਚ ਮਹਿਲਾ ਵਰਗ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਭਾਜਪਾ ਉਮੀਦਵਾਰਾ ਦੇ ਸਮਰੱਥਨ ’ਚ ਸਖ਼ਤ ਮਿਹਨਤ ਕੀਤੀ ਹੈ।
ਬੰਗਾ ਵਾਸੀ ਡਿੰਪਲ ਭਾਰਦਵਾਜ ਦਾ ਕਹਿਣਾ ਸੀ ਦੇਸ਼ ਅੰਦਰ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਸਫ਼ੁਨਾ ਵੀ ਸਾਕਾਰ ਹੋਵੇਗਾ।

Advertisement

Advertisement
Advertisement