ਦੇਸ਼ ਪੱਧਰ ’ਤੇ ਐਮਰਜੈਂਸੀ ਦੀ ਬਰਸੀ ਮਨਾਏਗੀ ਭਾਜਪਾ
07:25 AM Jun 25, 2024 IST
ਨਵੀਂ ਦਿੱਲੀ, 24 ਜੂਨ
ਭਾਜਪਾ ਨੇ ਅੱਜ ਕਿਹਾ ਕਿ ਉਹ 1975 ਦੀ ਐਮਰਜੈਂਸੀ ਦੀ ਬਰਸੀ ਮੌਕੇ ਇੱਕ ਦੇਸ਼ ਪੱਧਰੀ ਪ੍ਰੋਗਰਾਮ ਸ਼ੁਰੂ ਕਰੇਗੀ। ਭਾਜਪਾ ਦੇ ਮੁੱਖ ਬੁਲਾਰੇ ਅਨਿਲ ਬਲੂਨੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਜੇਪੀ ਨੱਢਾ 25 ਜੂਨ ਨੂੰ ਪਾਰਟੀ ਹੈੱਡਕੁਆਰਟਰ ’ਤੇ ‘ਲੋਕਤੰਤਰ ਦੇ ਕਾਲੇ ਦਿਨ’ ਦੇ ਸਿਰਲੇਖ ਹੇਠ ਕਰਵਾਏ ਜਾਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਭਾਰਤ ਦੇ ਮਹਾਨ ਲੋਕਤੰਤਰ ਦਾ ਇੱਕ ਕਾਲਾ ਅਧਿਆਏ ਹੈ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਲੋਕਤੰਤਰ ਦਾ ਗਲਾ ਘੁੱਟਦਿਆਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ’ਤੇ ਐਮਰਜੈਂਸੀ ਥੋਪੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ 21 ਮਹੀਨੇ ਤੱਕ ਦੇਸ਼ ਦੇ ਲੋਕਤੰਤਰ ਤੇ ਭਾਰਤ ਦੇ ਸੰਵਿਧਾਨ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਦੇਸ਼ ਦੇ ਲੋਕਾਂ, ਮੀਡੀਆ ਤੇ ਵਿਰੋਧੀ ਧਿਰ ਦੇ ਆਗੂਆਂ ’ਤੇ ਅਣਗਿਣਤ ਜ਼ੁਲਮ ਕੀਤੇ। -ਪੀਟੀਆਈ
Advertisement
Advertisement
Related News
Advertisement