ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਆਮ ਆਦਮੀ ਦਾ ਜੀਵਨ ਬੇਹਾਲ ਕੀਤਾ: ਚੌਟਾਲਾ

08:35 AM May 09, 2024 IST
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਰਜੁਨ ਚੌਟਾਲਾ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਮਈ
ਇਨੈਲੋ ਆਗੂ ਅਰਜੁਨ ਚੌਟਾਲਾ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਸਰਕਾਰ ਨੇ ਹਰ ਵਰਗ ਦੇ ਜੀਵਨ ਨੂੰ ਮੁਸ਼ਕਲ ਬਣਾ ਦਿੱਤਾ ਹੈ। ਆਮ ਆਦਮੀ ਦੇ ਜੀਵਨ ਲਈ ਜ਼ਰੂਰੀ ਹਰ ਚੀਜ਼ ਮਹਿੰਗੀ ਕਰ ਦਿੱਤੀ ਗਈ ਹੈ। ਇਨੈਲੋ ਆਗੂ ਨੇ ਅੱਜ ਕੁਰੂਕਸ਼ੇਤਰ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨਾਲ ਵਾਅਦਾ ਕੀਤਾ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਬੁਢਾਪਾ ਪੈਨਸ਼ਨ 7500 ਰੁਪਏ ਮਹੀਨਾ ਕੀਤੀ ਜਾਏਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਮਈ ਨੂੰ ‘ਚਸ਼ਮੇ’ ਦਾ ਬਟਨ ਦਬਾ ਕੇ ਇਨੈਲੋ ਦੇ ਹੱਥ ਮਜ਼ਬੂਤ ਕਰਨ।
ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਆਮ ਚੋਣਾਂ ਨਹੀਂ। ਇਸ ਦਾ ਦੇਸ਼ ਦੇ ਲੋਕਾਂ ’ਤੇ ਬਹੁਤ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ 1960 ਤੇ 70 ਦੇ ਦਹਾਕਿਆਂ ਤੱਕ ਉਪਰਲੀ ਵੋਟ ਕਾਂਗਰਸ ਨੂੰ ਜਾਂਦੀ ਸੀ ਪਰ ਤਾਊ ਦੇਵੀ ਲਾਲ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਝਾਇਆ ਕਿ ਉਪਰ ਵਾਲੀ ਵੋਟ ਦਾ ਅਸਰ ਵਧੇਰੇ ਹੈ। ਅਭੈ ਸਿੰਘ ਚੌਟਾਲਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੁਹਾਡੀ ਆਵਾਜ਼ ਜਿਵੇਂ ਵਿਧਾਨ ਸਭਾ ਵਿੱਚ ਬੁਲੰਦ ਕਰਦੇ ਰਹੇ ਹਨ, ਉਸੇ ਤਰ੍ਹਾਂ ਸੰਸਦ ਵਿਚ ਵੀ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਵੀ ਉਪਰ ਵਾਲਾ ਵੋਟ ਬਹੁਤ ਜ਼ਰੂਰੀ ਹੈ। ਜੇ ਉਹ ਗਲਤ ਥਾਂ ’ਤੇ ਪੈ ਗਿਆ ਤਾਂ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਭਾਜਪਾ ਕਹਿ ਰਹੀ ਹੈ ਕਿ ਉਸ ਨੇ ਦੇਸ਼ ਦਾ ਵਿਕਾਸ ਕਰ ਦਿੱਤਾ ਹੈ ਜਦਕਿ ਦੇਸ਼ ਦੇ ਹਾਲਾਤ ਸਭ ਦੇ ਸਾਹਮਣੇ ਹਨ।

Advertisement

Advertisement
Advertisement