ਭਾਜਪਾ ਵੱਲੋਂ 10 ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ
07:15 AM Sep 09, 2024 IST
Advertisement
ਨਵੀਂ ਦਿੱਲੀ: ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅੱਜ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਊਧਮਪੁਰ ਪੂਰਬੀ ਸੀਟ ਤੋਂ ਆਰਐੱਸ ਪਠਾਨੀਆ ਅਤੇ ਬਾਂਦੀਪੁਰਾ ਸੀਟ ਤੋਂ ਨਸੀਰ ਅਹਿਮਦ ਲੋਨ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਜੰਮੂ ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਲਈ ਤਿੰਨ ਗੇੜ ਦੀਆਂ ਚੋਣਾਂ 18 ਸਤੰਬਰ, 25 ਸਤੰਬਰ ਅਤੇ ਇੱਕ ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ ਅੱਠ ਅਕਤੂਬਰ ਨੂੰ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਛੇਵੀਂ ਸੂਚੀ ਅਨੁਸਾਰ ਫਕੀਰ ਮੁਹੰਮਦ ਖ਼ਾਨ ਗੁਰੇਜ਼ (ਅਨੁਸੂਚਿਤ ਜਨਜਾਤੀ) ਸੀਟ ਤੋਂ, ਅਬਦੁਲ ਰਸ਼ੀਦ ਖ਼ਾਨ ਸੋਨਾਵਾਰੀ ਤੋਂ ਅਤੇ ਗੁਲਾਮ ਮੁਹੰਮਦ ਮੀਰ ਹੰਦਵਾੜਾ ਤੋਂ ਚੋਣ ਲੜਨਗੇ। ਭਾਰਤ ਭੂਸ਼ਣ ਕਠੂਆ ਤੋਂ, ਰਾਜੀਵ ਭਗਤ ਬਿਸ਼ਨਾਹ ਤੋਂ ਅਤੇ ਸੁਰਿੰਦਰ ਭਗਤ ਮੜ ਸੀਟ ਤੋਂ ਚੋਣ ਲੜਨਗੇ। ਇਹ ਤਿੰਨੇ ਵਿਧਾਨ ਸਭਾ ਸੀਟਾਂ ਅਨੁਸੂਚਿਤ ਜਾਤੀ (ਐੱਸਸੀ) ਲਈ ਰਾਖਵੀਆਂ ਹਨ। -ਪੀਟੀਆਈ
Advertisement
Advertisement
Advertisement