For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

06:34 AM Mar 14, 2024 IST
ਭਾਜਪਾ ਵੱਲੋਂ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਨਿਤਿਨ ਗਡਕਰੀ , ਮਨੋਹਰ ਲਾਲ ਖੱਟਰ, ਅਨੁਰਾਗ ਠਾਕੁਰ, ਪਿਊਸ਼ ਗੋਇਲ
Advertisement

* ਖੱਟਰ ਕਰਨਾਲ, ਅਨੁਰਾਗ ਠਾਕੁਰ ਹਮੀਰਪੁਰ ਅਤੇ ਗਡਕਰੀ ਨਾਗਪੁਰ ਤੋਂ ਮੈਦਾਨ ਵਿੱਚ ਉਤਾਰੇ
* ਹੰਸ ਰਾਜ ਹੰਸ ਨੂੰ ਨਾ ਮਿਲੀ ਟਿਕਟ

Advertisement

ਨਵੀਂ ਦਿੱਲੀ, 13 ਮਾਰਚ
ਭਾਜਪਾ ਨੇ ਬੁੱਧਵਾਰ ਨੂੰ ਅਗਾਮੀ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਉੱਘੇ ਗਾਇਕ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਨਹੀਂ ਮਿਲੀ। ਸੂਚੀ ਦੇ ਕੁਝ ਪ੍ਰਮੁੱਖ ਉਮੀਦਵਾਰਾਂ ਵਿੱਚ ਹਰਸ਼ ਮਲਹੋਤਰਾ (ਪੂਰਬੀ ਦਿੱਲੀ), ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (ਕਰਨਾਲ), ਰਾਓ ਇੰਦਰਜੀਤ ਸਿੰਘ (ਗੁੜਗਾਉਂ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਵੇਰੀ), ਪੰਕਜਾ ਮੁੰਡੇ (ਬੀਡ), ਅਨਿਲ ਬਲੂਨੀ (ਗੜ੍ਹਵਾਲ), ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (ਹਰਿਦੁਆਰ), ਤੇਜਸਵੀ ਸੂਰਿਆ (ਬੰਗਲੌਰ ਦੱਖਣੀ), ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (ਧਾਵੜ), ਪਿਊਸ਼ ਗੋਇਲ (ਮੁੰਬਈ ਉੱਤਰੀ), ਨਿਤਿਨ ਗਡਕਰੀ (ਨਾਗਪੁਰ), ਅਨੁਰਾਗ ਸਿੰਘ ਠਾਕੁਰ (ਹਮੀਰਪੁਰ) ਅਤੇ ਸ਼ੋਭਾ ਕਰੰਦਲਾਜੇ (ਬੰਗਲੌਰ ਉੱਤਰੀ) ਸ਼ਾਮਲ ਹਨ। ਪਾਰਟੀ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਦੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦਿੱਲੀ ਵਿੱਚ, ਭਾਜਪਾ ਨੇ ਦੋ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਜਿਨ੍ਹਾਂ ’ਚ ਪੂਰਬੀ ਦਿੱਲੀ ਤੋਂ ਹਰਸ਼ ਮਲਹੋਤਰਾ ਅਤੇ ਉੱਤਰ ਪੱਛਮੀ ਦਿੱਲੀ ਤੋਂ ਯੋਗੇਂਦਰ ਚੰਦੋਲੀਆ ਸ਼ਾਮਲ ਹਨ। ਦਿੱਲੀ ਤੋਂ ਪਾਰਟੀ ਦੇ ਮੌਜੂਦਾ ਸੰਸਦ ਮੈਂਬਰਾਂ ਗੌਤਮ ਗੰਭੀਰ ਅਤੇ ਹੰਸ ਰਾਜ ਹੰਸ ਨੂੰ ਇਸ ਵਾਰ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੂੰ ਹਰਿਆਣਾ ਦੇ ਸਿਰਸਾ ਵਿੱਚ ਮੌਜੂਦਾ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਥਾਂ ਟਿਕਟ ਮਿਲੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×