ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ-ਕਸ਼ਮੀਰ ਨੂੰ ਮੋਹਰਾ ਬਣਾ ਕੇ ਭਾਵਨਾਵਾਂ ਭੜਕਾ ਰਹੀ ਹੈ ਭਾਜਪਾ: ਪ੍ਰਿਯੰਕਾ

08:03 AM Sep 29, 2024 IST
ਜੰਮੂ ਦੇ ਬਿਸ਼ਨਾਹ ਜ਼ਿਲ੍ਹੇ ਵਿਚ ਚੋਣ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਦਾ ਫੁੱਲ ਮਾਲਾ ਪਾ ਕੇ ਸਨਮਾਨ ਕਰਦੇ ਹੋਏ ਪਾਰਟੀ ਵਰਕਰ ਤੇ ਆਗੂ। -ਫੋਟੋ: ਪੀਟੀਆਈ

ਬਿਸ਼ਨਾਹ (ਜੰਮੂ), 28 ਸਤੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਦੇ ਰਾਜ ਦੇ ਦਰਜੇ ਨੂੰ ਬਹਾਲ ਕਰੇਗੀ। ਵਾਡਰਾ ਨੇ ਕਿਹਾ ਕਿ ਭਾਜਪਾ ਨੇ ਪੂਰੇ ਦੇਸ਼ ਵਿਚ ‘ਲੋਕ ਭਾਵਨਾਵਾਂ ਭੜਕਾਉਣ’ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮੋਹਰੇ ਵਜੋਂ ਵਰਤਿਆ। ਪਾਰਟੀ ਦੀ ਕੌਮੀ ਜਨਰਲ ਸਕੱਤਰ ਗਾਂਧੀ ਨੇ ਵੀ ਉਪ ਰਾਜਪਾਲ ਮਨੋਜ ਸਿਨਹਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ‘ਕਠਪੁਤਲੀ’ ਸਰਕਾਰ ਹੈ, ਜਿਸ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ।
ਗਾਂਧੀ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕਾਂਗਰਸ ਪਾਰਟੀ ਕੋਲ ਤੁਹਾਡੇ (ਲੋਕਾਂ) ਤੇ ਜੰਮੂ ਕਸ਼ਮੀਰ ਲਈ ਦ੍ਰਿਸ਼ਟੀਕੋਣ ਹੈ। ਅਸੀਂ ਤੁਹਾਡੇ ਰਾਜ ਦੇ ਰੁਤਬੇ ਨੂੰ ਬਹਾਲ ਕਰਨਾ ਚਾਹੁੰਦੇ ਹਾਂ। ਜੇ ਸਾਡੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਅਸੀਂ ਫੌਰੀ ਤੁਹਾਡਾ ਰਾਜ ਦਾ ਦਰਜਾ ਬਹਾਲ ਕਰਾਂਗੇ। ਅਸੀਂ ਦਰਬਾਰ ਬਦਲਣ ਦੀ ਰਵਾਇਤ ਦੀ ਵੀ ਮੁੜ ਸੁਰਜੀਤੀ ਕਰਾਂਗੇ।’ ਗਾਂਧੀ ਨੇ ਬਿਸ਼ਨਾਹ ਤੋਂ ਪਾਰਟੀ ਉਮੀਦਵਾਰ ਨੀਰਜ ਕੁੰਦਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਕਿਹਾ, ‘ਅਸੀਂ ਤੁਹਾਡੇ ਜ਼ਮੀਨ ਤੇ ਰੁਜ਼ਗਾਰ ਦੇ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਾਂ।’ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ‘ਮੈਨੂੰ ਹੈੈਰਾਨੀ ਹੋਈ ਜਦੋਂ ਗ੍ਰਹਿ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜੇ ਤੁਹਾਨੂੰ ਰਾਜ ਦਾ ਦਰਜਾ ਵਾਪਸ ਚਾਹੀਦਾ ਹੈ ਤਾਂ ਤੁਸੀਂ ਸਾਡੇ ਲਈ ਵੋਟ ਕਰੋ। ਪਰ ਸੱਚਾਈ ਇਹ ਹੈ ਕਿ ਇਸ ਨੂੰ ਖੋਹਣ ਵਾਲੇ ਵੀ ਉਹੀ ਹਨ।’’ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਕਸ਼ਮੀਰ ਨਾਲ ‘ਡੂੰਘੀ ਸਾਂਝ’ ਨੂੰ ਵੀ ਯਾਦ ਕੀਤਾ। -ਪੀਟੀਆਈ

Advertisement

Advertisement