ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਸੱਤਾ ਜੇਹਾਦ’ ਵਿੱਚ ਰੁੱਝੀ ਹੋਈ ਹੈ ਭਾਜਪਾ: ਊਧਵ ਠਾਕਰੇ

07:47 AM Aug 04, 2024 IST

ਪੁਣੇ, 3 ਅਗਸਤ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਭਾਜਪਾ ’ਤੇ ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਤੋੜ ਕੇ ‘ਸੱਤਾ ਜੇਹਾਦ’ ਵਿੱਚ ਰੁੱਝੇ ਹੋਣ ਦਾ ਦੋਸ਼ ਲਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਨ੍ਹਾਂ ’ਤੇ ‘ਔਰੰਗਜ਼ੇਬ ਫੈਨ ਕਲੱਬ’ ਦਾ ਮੁਖੀ ਹੋਣ ਸਬੰਧੀ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਊਧਵ ਠਾਕਰੇ ਨੇ ਸ਼ਾਹ ਨੂੰ ਪਾਣੀਪਤ ਦੀ ਲੜਾਈ ’ਚ ਮਰਾਠਿਆਂ ਨੂੰ ਹਰਾਉਣ ਵਾਲੇ ਅਫ਼ਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦੇ ਸਿਆਸੀ ਵੰਸ਼ਜ ਹੋਣ ਦਾ ਦੋਸ਼ ਲਾਇਆ। ਠਾਕਰੇ ਨੇ ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵਿਚਾਲੇ ਵੰਡ ਦਾ ਹਵਾਲਾ ਦਿੰਦਿਆਂ ਭਾਜਪਾ ’ਤੇ ਪਾਰਟੀਆਂ ਤੋੜਨ ਦਾ ਦੋਸ਼ ਲਾਇਆ। ਉਹ ਪੁਣੇ ’ਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ

Advertisement

Advertisement