For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ: ਗਿੱਲ

08:34 AM May 04, 2024 IST
ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਗਿੱਲ
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੁਪਿੰਦਰ ਸਿੰਘ ਰਾਜਾ ਗਿੱਲ।
Advertisement

ਪੱਤਰ ਪ੍ਰੇਰਕ
ਮਾਛੀਵਾੜਾ, 3 ਮਈ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਅਮਰ ਸਿੰਘ ਦੇ ਹੱਕ ਵਿਚ ਮਾਛੀਵਾੜਾ ਬਲਾਕ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ। ਰਾਜਾ ਗਿੱਲ ਵੱਲੋਂ ਪਿੰਡ ਚੱਕੀ, ਜੀਵਨਪੁਰ, ਸਮਸ਼ਪੁਰ, ਰਹੀਮਾਂਬਾਦ ਕਲਾਂ, ਬੁੱਲੇਵਾਲ, ਰਹੀਮਾਂਬਾਦ ਖੁਰਦ, ਉਧੋਵਾਲ ਕਲਾਂ, ਮੰਡ ਉਧੋਵਾਲ, ਟਾਂਡਾ ਕੁਸ਼ਲ ਸਿੰਘ, ਜਾਤੀਵਾਲ, ਸੈਂਸੋਵਾਲ ਕਲਾਂ ਅਤੇ ਮੰਡ ਸੈਂਸੋਵਾਲ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਆਪਣੇ ਪਿਛਲੇ ਪੰਜ ਸਾਲ ਦੇ ਐਮਪੀ ਕਾਰਜਕਾਲ ਦੌਰਾਨ ਸੰਸਦ ਵਿੱਚ ਲੋਕ ਹਿੱਤਾਂ ਲਈ ਮੁੱਦੇ ਉਠਾ ਕੇ ਆਪਣਾ ਫਰਜ਼ ਅਦਾ ਕੀਤਾ। ਰਾਜਾ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਲਈ ਕੇਂਦਰ ਵਿੱਚੋਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਜ਼ਰੂਰੀ ਹੈ।
ਇਸ ਮੌਕੇ ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ, ਪਰਮਿੰਦਰ ਤਿਵਾੜੀ, ਜਗਜੀਤ ਸਿੰਘ ਪ੍ਰਿਥੀਪੁਰ, ਵਿਨੀਤ ਕੁਮਾਰ ਝੜੌਦੀ, ਜਗਦੇਵ ਸਿੰਘ ਸੈਂਸੋਵਾਲ ਕਲਾਂ, ਰਾਜਨ ਉਧੋਵਾਲ ਕਲਾਂ, ਕੁਲਵਿੰਦਰ ਸਿੰਘ ਰਹੀਮਾਂਬਾਦ ਖੁਰਦ, ਕਸ਼ਮੀਰੀ ਲਾਲ ਚੱਕੀ, ਜਸਪਾਲ ਸਿੰਘ ਰਹੀਮਾਂਬਾਦ ਕਲਾਂ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×