For the best experience, open
https://m.punjabitribuneonline.com
on your mobile browser.
Advertisement

ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਦਿੰਦੀ ਹੈ ਹੱਲਾਸ਼ੇਰੀ: ਪ੍ਰਿਅੰਕਾ

07:28 AM May 03, 2024 IST
ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਦਿੰਦੀ ਹੈ ਹੱਲਾਸ਼ੇਰੀ  ਪ੍ਰਿਅੰਕਾ
ਕੋਰਬਾ ’ਚ ਚੋਣ ਰੈਲੀ ਦੌਰਾਨ ਪ੍ਰਿਅੰਕਾ ਗਾਂਧੀ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਏਐੱਨਆਈ
Advertisement

ਚਿਰਮੀਰੀ (ਛੱਤੀਸਗੜ੍ਹ), 2 ਮਈ
ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਭਾਜਪਾ ਸਿਰਫ ਦੋ ਕਿਸਮ ਦੇ ਆਗੂਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਇੱਕ ਉਹ ਜੋ ਭ੍ਰਿਸ਼ਟ ਹਨ ਅਤੇ ਦੂਜੇ ਜੋ ਲੋਕ ਭਲਾਈ ਅਤੇ ਮੁੱਦਿਆਂ ਬਾਰੇ ਕੁਝ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਕੇ ਨਿਰਭਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਛੱਤੀਸਗੜ੍ਹ ਦੇ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਜ਼ਿਲ੍ਹੇ ਦੇ ਚਿਰਮੀਰੀ ਕਸਬੇ ’ਚ ਕੋਰਬਾ ਲੋਕ ਸਭਾ ਸੀਟ ਲਈ ਕਾਂਗਰਸ ਦੀ ਉਮੀਦਵਾਰ ਜਯੋਤਸਨਾ ਮਹੰਤ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਜਾਇਦਾਦ ਵੱਡੇ ਅਰਬਪਤੀਆਂ ਨੂੰ ਸੌਂਪ ਰਹੀ ਹੈ।
ਪ੍ਰਿਅੰਕਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਦਾ ਨਾਂ ‘ਨਿਆਂ ਪੱਤਰ’ ਰੱਖਿਆ ਹੈ ਕਿਉਂਕਿ ਨਰਿੰਦਰ ਮੋਦੀ ਸਰਕਾਰ ਦੇ 10 ਸਾਲਾਂ ’ਚ ਲੋਕਾਂ ਨਾਲ ਅਨਿਆ ਹੋਇਆ ਹੈ। “ਉਦਯੋਗਪਤੀ ਤੇ ਵੱਡੇ ਨੇਤਾ ਵਧ ਫੁਲ ਰਹੇ ਹਨ। ਉਹ (ਭਾਜਪਾ) ਸੋਚਦੇ ਹਨ ਕਿ ਉਹ ਧਰਮ ਦੇ ਨਾਂ ’ਤੇ ਲੋਕਾਂ ਦੀਆਂ ਵੋਟਾਂ ਹਾਸਲ ਕਰਨਗੇ ਤੇ ਉਨ੍ਹਾਂ ਨੂੰ ਲੋਕਾਂ ਲਈ ਕੰਮ ਨਹੀਂ ਕਰਨਾ ਪਵੇਗਾ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਯੋਜਨਾ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਕੇ ਨਿਰਭਰ ਬਣਾਉਣ ਦੀ ਹੈ, ਜਿਸ ਤੋਂ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੀ ਲੋੜ ਹੈ। -ਪੀਟੀਆਈ

Advertisement

‘ਪਿਤਾ ਨੂੰ ਵਿਰਾਸਤ ’ਚ ਸ਼ਹਾਦਤ ਮਿਲੀ, ਦੌਲਤ ਨਹੀਂ’

ਮੋਰੈਨਾ (ਮੱਧ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲਿਆਂ ’ਤੇ ਬੋਲਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰੇ ਪਿਤਾ ਰਾਜੀਵ ਗਾਂਧੀ ਨੂੰ ਆਪਣੀ ਮਾਂ ਤੋਂ ‘ਸ਼ਹਾਦਤ’ ਵਿਰਾਸਤ ਵਿੱਚ ਮਿਲੀ ਹੈ ਨਾ ਕਿ ਦੌਲਤ। ਉਹ ਮੱਧ ਪ੍ਰਦੇਸ਼ ਦੇ ਮੋਰੇਨਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਥੇ ਭਾਵੁਕ ਭਾਸ਼ਣ ਵਿੱਚ ਉਸ ਨੇ ਆਪਣੇ ਪਿਤਾ ਦੀ ਦੇਹ ਦੇ ਟੁਕੜੇ ਘਰ ਲਿਆਉਣ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਉਸ ਦੀ ਦਾਦੀ ਨੂੰ ਘਰ ’ਚ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪ੍ਰਿਅੰਕਾ ਨੇ ਕਿਹਾ ਕਿ ਮੋਦੀ ਉਸ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਨਹੀਂ ਸਮਝਣਗੇ।

Advertisement
Author Image

sukhwinder singh

View all posts

Advertisement
Advertisement
×