For the best experience, open
https://m.punjabitribuneonline.com
on your mobile browser.
Advertisement

‘ਸ਼ਰਾਬ ਨੀਤੀ ਘੁਟਾਲੇ ਦੇ ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਨੇ ਟਿਕਟ ਦਿੱਤੀ’

10:42 AM Mar 31, 2024 IST
‘ਸ਼ਰਾਬ ਨੀਤੀ ਘੁਟਾਲੇ ਦੇ ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਨੇ ਟਿਕਟ ਦਿੱਤੀ’
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਭਾਜਪਾ ਅਤੇ ਈਡੀ ਉਤੇ ਜਵਾਬੀ ਹੱਲਾ ਬੋਲਿਆ ਹੈ। ਈਡੀ ਵੱਲੋਂ ਕੈਲਾਸ਼ ਗਹਿਲੋਤ ਨਾਲ ਕੀਤੀ ਪੁੱਛਗਿੱਛ ’ਤੇ ਆਤਿਸ਼ੀ ਨੇ ਕਿਹਾ ਕਿ ਈਡੀ ਦੀ ਜਾਂਚ ਆਬਕਾਰੀ ਨੀਤੀ ਨਾਲ ਸਬੰਧਤ ਨਹੀਂ ਹੈ, ਜੇਕਰ ਅਜਿਹਾ ਹੁੰਦਾ ਤਾਂ ਸਭ ਤੋਂ ਪਹਿਲਾਂ ਈਡੀ ਨੇ ਭਾਜਪਾ ਦੇ ਲੋਕਾਂ ਤੱਕ ਪਹੁੰਚ ਕਰਨੀ ਸੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਸ਼ਰਾਬ ਘੁਟਾਲੇ ਦੇ ਗਵਾਹ ਸ਼ਰਤ ਰੈਡੀ ਨੇ ਭਾਜਪਾ ਨੂੰ 59.5 ਕਰੋੜ ਰੁਪਏ ਦਿੱਤੇ ਸਨ। ਉਹ ਵੀ ਉਸ ਦੀ ਗ੍ਰਿਫ਼ਤਾਰੀ ਮਗਰੋਂ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਕੈਲਾਸ਼ ਗਹਿਲੋਤ ਨੂੰ ਅੱਜ ਬੁਲਾਇਆ ਗਿਆ ਹੈ। ਆਤਿਸ਼ੀ ਨੇ ਸ਼ੰਕੇ ਪ੍ਰਗਟਾਏ, ‘‘ਕੱਲ੍ਹ ਈਡੀ ਮੈਨੂੰ ਬੁਲਾ ਸਕਦੀ ਹੈ। ਸੌਰਭ ਭਾਰਦਵਾਜ ਨੂੰ ਬੁਲਾ ਸਕਦੀ ਹੈ। ਈਡੀ ਸਾਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਇਹ ਸਭ ‘ਆਪ’ ਨੂੰ ਤਬਾਹ ਕਰਨ ਲਈ ਹੋ ਰਿਹਾ ਹੈ ਪਰ ਅਸੀਂ ਇਸ ਤੋਂ ਡਰਦੇ ਨਹੀਂ ਹਾਂ।’’
ਸੌਰਭ ਭਾਰਦਵਾਜ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬਿਆਨ ਦੇਣ ਵਾਲੇ ਮਗੁੰਟਾ ਸ਼੍ਰੀਨਿਵਾਸਲੂ ਰੈੱਡੀ ਅਤੇ ਉਨ੍ਹਾਂ ਦੇ ਬੇਟੇ ਰਾਘਵ ਮਗੁੰਟਾ 28 ਫਰਵਰੀ ਨੂੰ ਭਾਜਪਾ ਦੀ ਸਾਥੀ ਪਾਰਟੀ ਟੀਡੀਪੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ 29 ਮਾਰਚ ਨੂੰ ਮਗੁੰਟਾ ਸ਼੍ਰੀਨਿਵਾਸਲੂ ਰੈੱਡੀ ਨੂੰ ਭਾਜਪਾ ਸਾਥੀ ਟੀਡੀਪੀ ਤੋਂ ਲੋਕ ਸਭਾ ਚੋਣ ਲੜਨ ਲਈ ਟਿਕਟ ਮਿਲ ਜਾਂਦੀ ਹੈ। ਆਖ਼ਰ ਇਹ ਰਿਸ਼ਤਾ ਕੀ ਕਹਿਲਾਉਂਦਾ ?’’ ਉਨ੍ਹਾਂ ਸਵਾਲ ਕੀਤਾ ਕਿ ਸ਼ਰਤ ਰੈੱਡੀ ਸ਼ਰਾਬ ਕਾਰੋਬਾਰੀਆਂ ਦੀ ਦੱਖਣੀ ਲਾਬੀ ਤੋਂ ਭਾਜਪਾ ਨੂੰ 55 ਕਰੋੜ ਰੁਪਏ ਦਾਨ ਕਰਦਾ ਹੈ। ਟੀਡੀਪੀ ਨੇ ਮਗੁੰਟਾ ਸ਼੍ਰੀਨਿਵਾਸਲੂ ਰੈਡੀ ਨੂੰ ਟਿਕਟ ਦਿੱਤੀ ਤਾਂ ਕੀ ਹੁਣ ਈਡੀ ਸ਼ਰਾਬ ਘੁਟਾਲੇ ਦੀ ਜਾਂਚ ’ਚ ਭਾਜਪਾ ਨੂੰ ਦੋਸ਼ੀ ਬਣਾਏਗੀ ?
ਮਹਾਰੈਲੀ ਨੂੰ ਲੈ ਕੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੇ ਬਿਆਨ ’ਤੇ ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਇੰਡੀਆ ਗੱਠਜੋੜ ਦੀਆਂ ਸਾਰੀਆਂ ਸਾਥੀ ਪਾਰਟੀਆਂ ਇਕੱਠੀਆਂ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਹੋਵੇ ਜਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿਚ, ਗੱਠਜੋੜ ਦੀਆਂ ਸਾਰੀਆਂ ਹੀ ਪਾਰਟੀਆਂ ਨੇ ਇਕੱਠੇ ਹੋ ਕੇ ਤਿੱਖਾ ਰੋਸ ਪ੍ਰਗਟ ਕੀਤਾ ਹੈ। ਲੋਕਤੰਤਰ ’ਤੇ ਜੋ ਵੀ ਹਮਲੇ ਹੋ ਰਹੇ ਹਨ, ਇਸ ਮਾਮਲੇ ’ਚ ਸਾਰੀਆਂ ਸੰਵਿਧਾਨਕ ਪਾਰਟੀਆਂ ਇਕਜੁੱਟ ਹਨ।

Advertisement

Advertisement
Author Image

sukhwinder singh

View all posts

Advertisement
Advertisement
×