ਭਾਜਪਾ ਨੇ ਭੋਜਪੁਰੀ ਅਦਾਕਾਰ ਪਵਨ ਸਿੰਘ ਨੂੰ ਪਾਰਟੀ ’ਚੋਂ ਕੱਢਿਆ
06:40 AM May 23, 2024 IST
ਪਟਨਾ, 22 ਮਈ
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਬਿਹਾਰ ਦੇ ਕਾਰਾਕਾਟ ਹਲਕੇ ਤੋਂ ਐੱਨਡੀਏ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਕੇ ਪਾਰਟੀ ਸਾਖ ਖਰਾਬ ਕਰਨ ’ਤੇ ਭੋਜਪੁਰੀ ਅਦਾਕਾਰ ਪਵਨ ਸਿੰਘ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ।
ਕਾਰਾਕਾਟ ਹਲਕੇ ਤੋਂ ਐੱਨਡੀਏ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਰਾਸ਼ਟਰੀ ਲੋਕ ਮੋਰਚਾ ਦੇ ਨਿਸ਼ਾਨ ’ਤੇ ਚੋਣ ਲੜ ਰਹੇ ਤੇ ਪਵਨ ਸਿੰਘ ਇਥੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਹਨ। ਬਿਹਾਰ ਭਾਜਪਾ ਹੈੱਡਕੁਆਰਟਰ ਦੇ ਇੰਚਾਰਜ ਅਰਵਿੰਦ ਸ਼ਰਮਾ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਪਵਨ ਸਿੰਘ ਜਿਹੜੇ ਭੋਜਪੁਰ ’ਚ ਪਾਰਟੀ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਮੈਂਬਰ ਹਨ, ਨੂੰ ਪਾਰਟੀ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਦੇ ਨਿਰਦੇਸ਼ਾਂ ਤਹਿਤ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ।
Advertisement
Advertisement
Related News
Advertisement