For the best experience, open
https://m.punjabitribuneonline.com
on your mobile browser.
Advertisement

ਸਿਆਸੀ ਹਿੱਤਾਂ ਖਾਤਰ ਖੂਨ-ਖਰਾਬਾ ਕਰਦੀ ਹੈ ਭਾਜਪਾ: ਮਮਤਾ ਬੈਨਰਜੀ

07:54 AM Apr 20, 2024 IST
ਸਿਆਸੀ ਹਿੱਤਾਂ ਖਾਤਰ ਖੂਨ ਖਰਾਬਾ ਕਰਦੀ ਹੈ ਭਾਜਪਾ  ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਟੀਐੱਮਸੀ ਉਮੀਦਵਾਰ ਯੂੁਸੁਫ ਪਠਾਨ ਤੇ ਅਬੂ ਤਾਹਿਰ ਖ਼ਾਨ ਨਾਲ। -ਫੋਟੋ: ਪੀਟੀਆਈ
Advertisement
ਹਰੀਹਰਪਾਰਾ (ਪੱਛਮੀ ਬੰਗਾਲ), 19 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਰਾਮਨੌਮੀ ਸਮਾਗਮਾਂ ਦੌਰਾਨ ਸੂਬੇ ’ਚ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਖਾਤਰ ਭਗਵਾ ਪਾਰਟੀ ਸਿਰਫ਼ ਖੂਨ-ਖਰਾਬੇ ਤੇ ਹਿੰਸਾ ’ਚ ਯਕੀਨ ਰੱਖਦੀ ਹੈ।
ਮੁਰਸ਼ਿਦਾਬਾਦ ਜ਼ਿਲ੍ਹੇ ਦੇ ਹਰੀਹਰਪਾਰਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ‘ਦੇਸ਼ ਦੀ ਆਜ਼ਾਦੀ ਦੀ ਦੂਜੀ ਜੰਗ’ ਤੋਂ ਘੱਟ ਨਹੀਂ ਹਨ ਕਿਉਂਕਿ ਜੇਕਰ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ’ਚ ਆਈ ਤਾਂ ਸੰਵਿਧਾਨ ਤੇ ਲੋਕਤੰਤਰ ਦੀ ਹੋਂਦ ਨੂੰ ਖਤਰਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸੀਪੀਆਈ-ਐੱਮ ਬੰਗਾਲ ’ਚ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ, ‘ਬੰਗਾਲ ’ਚ ਕਾਂਗਰਸ ਤੇ ਸੀਪੀਆਈ-ਐੱਮ ਭਾਜਪਾ ਦੇ ਗੁਪਤ ਭਾਈਵਾਲ ਹਨ। ਉਸ ਸੂਬੇ ’ਚ ਇੰਡੀਆ ਗੱਠਜੋੜ ਦਾ ਹਿੰਸਾ ਨਹੀਂ ਹਨ। ਇਸ ਲਈ ਪੱਛਮੀ ਬੰਗਾਲ ’ਚ ਉਨ੍ਹਾਂ ਨੂੰ ਵੋਟ ਨਾ ਪਾਓ ਕਿਉਂਕਿ ਇਸ ਦਾ ਮਤਲਬ ਅਸਿੱਧੇ ਢੰਗ ਨਾਲ ਭਾਜਪਾ ਦੀ ਮਦਦ ਕਰਨਾ ਹੋਵੇਗਾ।’
ਇਸੇ ਤਰ੍ਹਾਂ ਜੰਗੀਪੁਰ ’ਚ ਦੂਜੀ ਰੈਲੀ ਨੂੰ ਸੰਬੋਧਨ ਕਰਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ‘ਭਾਜਪਾ ਕਮਿਸ਼ਨ’ ਦੀ ਤਰ੍ਹਾਂ ਕੰਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚੋਣ ਕਮਿਸ਼ਨ ’ਤੇ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਨਿਸਿਥ ਪ੍ਰਮਾਣਿਕ ਦੇ ਹਿੱਤਾਂ ਦੀ ਪੂਰਤੀ ਲਈ ਕੂਚਬਿਹਾਰ ’ਚ ਸਿਰਫ਼ ਕੇਂਦਰੀ ਦਸਤੇ ਤਾਇਨਾਤ ਕਰਨ ਅਤੇ ਸੂਬਾਈ ਬਲਾਂ ਨੂੰ ਬਾਹਰ ਰੱਖਣ ਲਈ ਭਗਵਾ ਪਾਰਟੀ ਦੇ ਦਬਾਅ ਅੱਗੇ ਝੁਕਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਭਾਜਪਾ ਖੁਦ ਨੂੰ ਥੋਪਣ ਲਈ ਵਿਰੋਧੀ ਧਿਰ ’ਤੇ ਦਬਾਅ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਉਹ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ। ਉਹ ਮਨੁੱਖਤਾ ਨੂੰ ਵੇਚਣ ’ਚ ਯਕੀਨ ਰੱਖਦੇ ਹਨ। ਭਾਜਪਾ ਸਾਂਝਾ ਸਿਵਲ ਕੋਡ ਲਿਆਉਣਾ ਚਾਹੁੰਦੀ ਹੈ। ਜੇਕਰ ਅਜਿਹਾ ਹੋਇਆ ਤਾਂ ਲੋਕ ਆਪਣੇ ਧਰਮ, ਸੱਭਿਆਚਾਰ ਤੇ ਰੀਤੀ-ਰਿਵਾਜ਼ਾਂ ਦਾ ਪਾਲਣ ਕਰਨ ਦਾ ਅਧਿਕਾਰ ਗੁਆ ਬੈਠਣਗੇ।’
-ਪੀਟੀਆਈ/ਆਈਏਐੱਨਐੱਸ

ਭਾਜਪਾ ਬ੍ਰਹਿਮੰਡ ’ਚ ਸਭ ਤੋਂ ਵੱਡੀ ਝੂਠੀ ਪਾਰਟੀ: ਅਖਿਲੇਸ਼

ਨੋਇਡਾ: ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ ਨੇ ਅੱਜ ਭਾਜਪਾ ਨੂੰ ‘ਬ੍ਰਹਿਮੰਡ ਦੀ ਸਭ ਤੋਂ ਵੱਡੀ ਝੂਠੀ’ ਪਾਰਟੀ’ ਕਰਾਰ ਦਿੱਤਾ ਹੈ। ਉਹ ਪੱਛਮੀ ਉੱਤਰ ਪ੍ਰਦੇਸ਼ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਯਾਦਵ ਨੇ ਆਖਿਆ ਕਿ ਭਾਜਪਾ ਨੇ ਪਿਛਲੇ 10 ਸਾਲਾਂ ’ਚ ਆਪਣੇ ਲਈ ਜਿਹੜੀ ਪਛਾਣ ਬਣਾਈ ਹੈ ਉਹ ‘‘ਲੁੱਟ ਤੇ ਝੂਠ’ ਦੀ ਹੈ। ਸਪਾ ਮੁਖੀ ਨੇ ਕਿਹਾ, ‘‘ਸ਼ਾਇਦ ਹੋਰ ਕੋਈ ਵੀ ਪਾਰਟੀ ਭਾਜਪਾ ਜਿੰਨੇ ਝੂਠ ਨਹੀਂ ਬੋਲਦੀ। ਪੂਰੇ ਬ੍ਰਹਿਮੰਡ ’ਚ ਭਾਜਪਾ ਹੀ ਸਭ ਤੋਂ ਵੱਡੀ ਝੂੁਠੀ ਪਾਰਟੀ ਹੈ।’’ ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਖੇਤਰ ਵਿਚੋਂ ਖਤਮ ਹੋ ਜਾਵੇਗੀ। ਪੱਛਮੀ ਉੱਤਰ ਪ੍ਰਦੇਸ਼ ਦੇ ਅੱਠ ਹਲਕਿਆਂ ’ਚ ਅੱਜ ਹੋਏ ਪਹਿਲੇ ਪੜਾਅ ਦੇ ਮਤਦਾਨ ਦਾ ਹਵਾਲਾ ਦਿੰਦਿਆਂ ਯਾਦਵ ਨੇ ਆਖਿਆ, ‘‘ਇਸ ਵਾਰ ਅਜਿਹਾ ਲੱਗ ਰਿਹਾ ਹੈ ਕਿ ਪੱਛਮ ਵੱਲੋਂ ਵਗ ਰਹੀ ਪੌਣ ਭਾਜਪਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੀ ਹੈ। ਅਤੇ ਅਜਿਹਾ ਲੱਗਦਾ ਹੈ ਭਾਜਪਾ ਦਾ ਪਹਿਲਾ ਸ਼ੋਅ ਫਲਾਪ ਹੋ ਚੁੱਕਾ ਹੈ।’’ -ਪੀਟੀਆਈ
Advertisement
Advertisement
Author Image

sukhwinder singh

View all posts

Advertisement
Advertisement
×