ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਸਾਰੇ ਧਰਮਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ: ਬਿੱਟੂ

10:26 AM May 29, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਈਸਾਈ ਭਾਈਚਾਰੇ ਨੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੱਜ ਕ੍ਰਿਸਚਨ ਵੈੱਲਫੇਅਰ ਬੋਰਡ ਤਾਜਪੁਰ ਰੋਡ ’ਚ ਡੈਨੀਅਲ ਖੋਖਰ ਵੱਲੋਂ ਰੱਖੀ ਮੀਟਿੰਗ ਦੌਰਾਨ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੈਮੁਅਲ ਸਿੱਧੂ, ਸੈਮੁਅਲ ਚਰਨ, ਪਰਗਟ ਮਸੀਹ, ਮਾਈਕਲ ਮਸੀਹ ਆਦਿ ਹਾਜ਼ਰ ਸਨ।
ਇਸ ਮੌਕੇ ਰਵਨੀਤ ਬਿੱਟੂ ਨੇ ਈਸਾਈ ਭਾਈਚਾਰੇ ਵੱਲੋਂ ਦਿੱਤੇ ਸਮਰਥਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹਮੇਸ਼ਾਂ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਰਹੀ ਹੈ ਕਿਉਂਕਿ ਭਾਰਤ ਇੱਕ ਗੁਲਦਸਤਾ ਹੈ ਜਿਸ ਵਿੱਚ ਵੱਖੋ-ਵੱਖ ਕਿਸਮ ਦੇ ਫੁੱਲ ਹਨ ਜੋ ਇੱਕ ਗੁਲਦਸਤੇ ਵਾਂਗ ਮਿਲ ਕੇ ਰਹਿੰਦੇ ਹਨ। ਉਨ੍ਹਾਂ ਪਿਛਲੇ ਸਮੇਂ ਦੌਰਾਨ ਪੰਜਾਬ ’ਚ ਈਸਾਈ ਪ੍ਰਚਾਰਕਾਂ ਤੇ ਪਾਸਟਰਾਂ ਦੇ ਹੋਏ ਕਤਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ’ਚ ਜੋ ਪਿਛਲੇ ਸਮੇਂ ਮਾਹੌਲ ਬਣਿਆ ਉਹ ਬੇਹੱਦ ਚਿੰਤਾਜਨਕ ਸੀ ਪਰ ਭਾਜਪਾ ਸਭ ਧਰਮਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਵਿਜੈ ਸਾਂਪਲਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਹਰ ਧਰਮ, ਹਰ ਵਰਗ ਅਤੇ ਹਰ ਭਾਈਚਾਰੇ ਨੂੰ ਪੂਰਾ ਮਾਣ ਸਨਮਾਨ ਦੇ ਕੇ ਮਸਲੇ ਹੱਲ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਤੀਜੀ ਵਾਰ ਬਣਨ ਵਾਲੀ ਭਾਜਪਾ ਸਰਕਾਰ ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਕੇ ਮਸਲੇ ਹੱਲ ਕਰੇਗੀ।

Advertisement

Advertisement
Advertisement