ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬੇਡਕਰ ਦੀ ਸੋਚ ਖਤਮ ਕਰਨ ’ਤੇ ਤੁਲੀ ਭਾਜਪਾ: ਚੰਨੀ

11:26 AM May 12, 2024 IST

ਪਾਲ ਸਿੰਘ ਨੌਲੀ
ਜਲੰਧਰ, 11 ਮਈ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ’ਤੇ ਤਿੱਖੀ ਸੁਰ ਵਿੱਚ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਇੱਕਲਾ ਸੰਵਿਧਾਨ ਹੀ ਨਹੀਂ ਬਦਲਣਾ ਚਾਹੁੰਦੀ ਸਗੋਂ ਉਹ ਸੰਵਿਧਾਨ ਬਦਲਣ ਦੇ ਬਹਾਨੇ ਨਾਲ ਦੇਸ਼ ਵਿੱਚੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਹੈ। ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਸ਼ਹਿਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਖਤਰਨਾਕ ਇਰਾਦੇ ਹਨ। ਉਹ ਜਿੱਥੇ ਘੱਟ ਗਿਣਤੀਆਂ ਨੂੰ ਦਬਾਉਣ ਅਤੇ ਸੰਵਿਧਾਨ ਰਾਹੀ ਜਿਹੜੇ ਹੱਕ-ਹਾਕੂਕ ਗਰੀਬਾਂ ਨੂੰ ਮਿਲੇ ਹੋਏ ਹਨ, ਉਹੀ ਭਾਜਪਾ ਨੂੰ ਚੁੱਭ ਰਹੇ ਹਨ। ਇਸੇ ਲਈ ਭਾਜਪਾ ਸੰਵਿਧਾਨ ਨੂੰ ਬਦਲਣ ਲਈ ਤਰਲੋਂਮੱਛੀ ਹੋਈ ਪਈ ਹੈ। ਚੰਨੀ ਨੇ ਕਿਹਾ ਕਿ ਭਾਜਪਾ ਕਾਰਨ ਪੰਜਾਬ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਭਾਜਪਾ ਦੇ ਪੰਜਾਬ ਵਿੱਚ ਕਦੇ ਪੈਰ ਨਹੀਂ ਸੀ ਲੱਗਣੇ ਜੇਕਰ ਬਾਦਲ ਪਰਿਵਾਰ ਭਾਜਪਾ ਨਾਲ ਸਾਂਝ ਨਾ ਪਾਉਂਦਾ।
ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਪੰਜਾਬ ਤੇ ਖਾਸ ਕਰਕੇ ਜਲੰਧਰ ਵਿੱਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਦਾ ਜ਼ਿਕਰ ਕਰਦਿਆ ਕਿਹਾ ਕਿ ਜਲੰਧਰ ਦੇ ਲੋਕ ਸੁਰੱਖਿਅਤ ਨਹੀਂ ਹਨ ਤੇ ਘਰਾਂ ਵਿੱਚ ਬੈਠੀਆਂ ਔਰਤਾਂ ਦੀਆਂ ਗਹਿਣੇ ਵੀ ਝਪਟੇ ਜਾ ਰਹੇ ਹਨ। ਚੰਨੀ ਨੇ ਉਨ੍ਹਾਂ ਵਿਰੁੱਧ ਚੋਣ ਲੜੇ ਰਹੇ ਉਮੀਦਵਾਰਾਂ ’ਤੇ ਵਿਅੰਗ ਕੱਸਦਿਆਂ ਕਿਹਾ, ‘‘ਜਿਹੜੇ ਲੋਕ ਆਪਣੇ ਹਿੱਤਾਂ ਪਾਰਟੀ ਬਦਲੇ ਲੈਂਦੇ ਨੇ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਅਤੇ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਉਹ ਲੋਕਾਂ ਲਈ ਕਿਵੇਂ ਖੜ੍ਹਨਗੇ।

Advertisement

Advertisement