ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਭਾਜਪਾ ਤੇ ਅਕਾਲੀ ਦਲ ਹਾਸ਼ੀਏ ’ਤੇ ਪੁੱਜੇ: ਧਾਲੀਵਾਲ

10:20 AM May 29, 2024 IST
ਚੋਣ ਰੈਲੀ ਦੌਰਾਨ ਕੁਲਦੀਪ ਸਿੰਘ ਧਾਲੀਵਾਲ।

ਰਾਜਨ ਮਾਨ
ਮਜੀਠਾ, 28 ਮਈ
ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਤੇ ਅਕਾਲੀ ਦਲ ਹਾਸ਼ੀਏ ਉਪਰ ਜਾ ਚੁੱਕੇ ਹਨ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਅੱਜ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਹੀ ਇਨ੍ਹਾਂ ਦੋਵਾਂ ਪਾਰਟੀਆਂ ਦਾ ਇਹ ਹਸ਼ਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਰਟੀ ਨੂੰ ਜੀਜੇ-ਸਾਲੇ ਨੇ ਬਰਬਾਦ ਕੀਤਾ ਤੇ ਇੱਕ ਪਾਰਟੀ ਨੂੰ ਮੋਦੀ-ਸ਼ਾਹ ਨੇ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਹੈ ਕਿ ਦੇਸ਼ ਵਿੱਚ ਉਸ ਦਾ ਬਿਸਤਰਾ ਗੋਲ ਹੋ ਗਿਆ ਹੈ ਅਤੇ ਹੁਣ ਘਟੀਆ ਪੱਧਰ ਦੀ ਬਿਆਨਬਾਜ਼ੀ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੀ ਹੋਈ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰ ਚੌਥੇ ਨੰਬਰ ਵਾਸਤੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹੁਣ ਤੀਜੇ ਚੌਥੇ ਨੰਬਰ ਦੀ ਨਹੀਂ ਸਗੋਂ ਜ਼ਮਾਨਤਾਂ ਬਚਾਉਣ ਦੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਰਟੀ ਨੇ ਦੇਸ਼ ਬਰਬਾਦ ਕੀਤਾ ਅਤੇ ਦੂਸਰੀ ਨੇ ਪੰਜਾਬ ਅਤੇ ਪੰਜਾਬ ਦੀ ਜਵਾਨੀ। ਬਿਕਰਮ ਮਜੀਠੀਆ ਉਪਰ ਤਨਜ਼ ਕੱਸਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਪੰਜਾਬ ਵਿੱਚ ਕੀ ਜਿੱਤਣਾ, ਇਹ ਤਾਂ ਨੰਨ੍ਹੀ ਛਾਂ ਦੇ ਝੜ ਰਹੇ ਪੱਤਿਆਂ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ। ਸ੍ਰੀ ਧਾਲੀਵਾਲ ਨੇ ਹਰਸਿਮਰਤ ਬਾਦਲ ਦੀ ਨਵੀਂ ਕਿੱਕਲੀ ਸੁਣਾਉਂਦਿਆਂ ਕਿਹਾ ਕਿ ‘ਕਿੱਕਲੀ ਕਲੀਰ ਦੀ ਲੱਭੋ ਕੋਈ ਹੱਲ, ਮੈਂ ਡੁੱਬ ਚੱਲੀ ਵੀਰ ਜੀ’। ਉਨ੍ਹਾਂ ਕਿਹਾ ਕਿ ਇਹ ਚੋਣ ਅਕਾਲੀ ਦਲ ਦੀ ਆਖ਼ਰੀ ਚੋਣ ਹੈ।

Advertisement

ਪਵਨ ਟੀਨੂੰ ਵੱਲੋਂ ਆਦਮਪੁਰ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ

ਜਲੰਧਰ: ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਆਪਣੇ ਹਮਾਇਤੀ ਆਗੂਆਂ ਦੇ ਨਾਲ ਆਦਮਪੁਰ ਹਲਕੇ ਦੇ ਕਈ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਤੋਂ ਬਾਅਦ ਜਲੰਧਰ ਦੀ ਮਿੱਠੂ ਬਸਤੀ ਅਤੇ ਹੋਰਨਾਂ ਇਲਾਕਿਆਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਰੋਡ ਸ਼ੋਅ ਦੌਰਾਨ ਪਵਨ ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਮੰਗ ਤੋਂ ਅਗੇਤੇ ਹੀ ਕਈ ਟੌਲ ਪਲਾਜ਼ੇ ਬੰਦ ਕੀਤੇ, ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਕਿਸਾਨਾਂ ਨੂੰ ਦਿਨ ਦੀ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ, ਨਹਿਰਾਂ, ਖਾਲਾਂ ਦੀ ਢੁਕਵੀਂ ਸਫਾਈ ਕਰਵਾ ਕੇ ਕਿਸਾਨੀ ਲਾਭ ਦਿੱਤੇ, ਮੁਹੱਲਾ ਕਲੀਨਿਕ ਤੇ ਵਧੀਆ ਸਕੂਲ ਬਣਾਏ। ਉਨ੍ਹਾਂ ਕਿਹਾ ਕਿ ਭੈਣਾਂ ਲਈ ਐਲਾਨਿਆ ਹਜ਼ਾਰ ਰੁਪਇਆ ਰੱਖੜੀ ’ਤੇ ਮਿਲਣਾ ਸ਼ੁਰੂ ਹੋਏਗਾ। ਇਸ ਰੋਡ ਸ਼ੋਅ ਦੌਰਾਨ ਆਦਮਪੁਰ ਅਸੈਂਬਲੀ ਹਲਕਾ ਇੰਚਾਰਜ ਜੀਤ ਲਾਲ ਭੱਟੀ, ਬਲਾਕ ਪ੍ਰਧਾਨਾਂ ਪਰਦੀਪ ਸਿੰਘ, ਭੁਪਿੰਦਰ ਸਿੰਘ ਦੇਵ, ਹਰਜੀਤ ਸਿੰਘ ਢਿੱਲੋਂ ਤੇ ਹੋਰ ਆਗੂ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement